ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਕਰਵਾਈਆਂ ਜਾਣੀਆਂ ਸਨ, ਪਰ Corona ਕਾਰਨ ਇਨ੍ਹਾਂ ਨੂੰ ਟਾਲ ਦਿੱਤਾ ਗਿਆ। ਇਹ ਚੋਣਾਂ ਅੱਜ ਹੋਣ ਜਾ ਰਹੀਆਂ ਹਨ ਅਤੇ ਇਸ ਲਈ ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡ ਲਈ 23 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਸਕੂਲਾਂ 'ਚ ਬਣਾਏ ਗਏ 546 ਮਤਦਾਨ ਕੇਂਦਰਾਂ 'ਤੇ ਵੋਟਾਂ ਪਾਈਆਂ ਜਾਣਗੀਆਂ। ਚੋਣ ਮੈਦਾਨ 'ਚ 132 ਨਿਰਦਲ ਉਮੀਦਵਾਰਾਂ ਸਮੇਤ ਕੁੱਲ 312 ਉਮੀਦਵਾਰ ਹਨ। ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ। ਚੋਣਾਂ 'ਚ 3.42 ਲੱਖ ਸਿੱਖ ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਵਾਰ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਰਨਾ ਭਰਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਦੀ ਪਾਰਟੀ ਦੇ ਵਿਚ ਹੈ।