Friday, November 22, 2024
 

ਪੰਜਾਬ

PAU ‘ਚ ਪੜ੍ਹਨ ਵਾਲੇ ਅਫ਼ਗਾਨੀ ਵਿਦਿਆਰਥੀ ਘਬਰਾਏ

August 17, 2021 09:25 AM

ਲੁਧਿਆਣਾ: ਆਪਣੇ ਦੇਸ਼ ਅਤੇ ਆਪਣੇ ਪਰਵਾਰ ਦੀ ਚਿੰਤਾ ਵਿਚ ਅਫ਼ਗਾਨੀ ਵਿਦਿਆਰਥੀ ਘਬਰਾਏ ਹੋਏ ਹਨ। ਦਰਅਸਲ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ ਘਬਰਾਏ ਹੋਏ ਹਨ। ਤਾਲਿਬਾਨ ਦਾ ਪੂਰੇ ਅਫਗਾਨਿਸਤਾਨ ‘ਤੇ ਕਬਜ਼ਾ ਹੋ ਗਿਆ ਹੈ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ, ਜਿਸ ਨੂੰ ਲੈ ਕੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਵਿਦਿਆਰਥੀ ਚਿੰਤਿਤ ਹਨ। ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਉੱਥੇ ਹਾਲਾਤ ਬਹੁਤ ਖਰਾਬ ਨੇ ਅਤੇ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ। ਅਫਗਾਨੀ ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਆਪਣੇ ਪਰਿਵਾਰ ਨਾਲ ਗੱਲ ਕੀਤੇ ਹੋਏ ਉਸ ਨੂੰ ਦੋ ਦਿਨ ਹੋ ਚੁੱਕੇ ਹਨ, ਕਿਉਂਕਿ ਉੱਥੇ ਨੈੱਟਵਰਕ ਨਹੀਂ ਆ ਰਿਹਾ। ਆਰਮੀ ਨੇ ਨੈੱਟਵਰਕ ਜਾਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਕਿਹੋ ਜਿਹੇ ਹਾਲਾਤ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ, ਉਹ ਬੱਸ ਅਰਦਾਸ ਕਰਦੇ ਹਨ ਕਿ ਉਹ ਉੱਥੇ ਸੁਰੱਖਿਅਤ ਰਹਿਣ। ਉਨ੍ਹਾਂ ਨੂੰ ਹੁਣ ਆਪਣਾ ਭਵਿੱਖ ਵੀ ਅਫ਼ਗਾਨਿਸਤਾਨ ਵਿੱਚ ਧੁੰਦਲਾ ਨਜ਼ਰ ਆਉਂਦਾ ਹੈ ਕਿਉਂਕਿ ਤਾਲਿਬਾਨ ਆਧੁਨਿਕ ਸਿੱਖਿਆ ਨੂੰ ਸਮਰਥਨ ਨਹੀਂ ਦਿੰਦਾ। ਇਸ ਕਰਕੇ ਉਹ ਉਨ੍ਹਾਂ ਨੂੰ ਕੱਟੜਵਾਦ ਵੱਲ ਧੱਕ ਰਹੇ ਹਨ। ਉਸ ਨੇ ਕਿਹਾ ਕਿ ਤਾਲਿਬਾਨੀ ਉਨ੍ਹਾਂ ਨੂੰ ਪੱਗ ਬੰਨ੍ਹਣ ਲਈ ਦਾੜ੍ਹੀ ਰੱਖਣ ਲਈ ਆਖਦੇ ਹਨ। ਪਰ ਉਹ ਇਸ ਪਹਿਰਾਵੇ ਦੇ ਵਿੱਚ ਆਪਣੇ ਆਪ ਨੂੰ ਆਰਾਮਦਾਇਕ ਨਹੀਂ ਸਮਝਦੇ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe