Sunday, November 24, 2024
 

ਰਾਸ਼ਟਰੀ

ਘਰ ’ਚ ਅੱਜ ਲੱਗੀ ਅੱਗ, ਦੋ ਬੱਚੇ ਸੜੇ

August 17, 2021 08:16 AM

ਨੋਇਡਾ : ਨੋਇਡਾ ਦੇ ਥਾਣਾ ਫੇਸ-3 ਖੇਤਰ ਦੇ ਗੜ੍ਹੀ ਚੌਖੰਡੀ ਪਿੰਡ ਵਿਚ ਬਣੀ ਇਕ ਘਰ ’ਚ ਅੱਜ ਤੜਕੇ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਘਰ ਵਿਚ ਮੌਜੂਦ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਵਧੀਕ ਪੁਲਿਸ ਡਿਪਟੀ ਕਮਿਸ਼ਨਰ ਅੰਕੁਰ ਅਗਰਵਾਲ ਨੇ ਮੌਕੇ ’ਤੇ ਪਹੁੰਚ ਕੇ ਫ਼ਾਇਰ ਵਿਭਾਗ ਅਤੇ ਥਾਣਾ ਫੇਸ-3 ਪੁਲਿਸ ਨੇ ਲੋਕਾਂ ਨੂੰ ਬਾਹਰ ਕਢਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਗਰਵਾਲ ਨੇ ਦਸਿਆ ਕਿ ਥਾਣਾ ਫੇਸ-3 ਖੇਤਰ ਗੜ੍ਹੀ ਚੌਖੰਡੀ ਪਿੰਡ ਅਧੀਨ ‘ਅਜਨਾਰਾ ਹੋਮ ਸੁਸਾਇਟੀ’ ਦੇ ਪਿੱਛੇ ਇਕ ਪ੍ਰਾਈਵੇਟ ਬਿਲਡਰ ਵਲੋਂ ਪਿੰਡ ਦੀ ਜ਼ਮੀਨ ’ਤੇ ਬਣਾਈ ਗਈ 5 ਮੰਜ਼ਲਾ ਸੁਸਾਇਟੀ ’ਚ ਰਹਿਣ ਵਾਲੇ ਦਿਨੇਸ਼ ਸੋਲੰਕੀ ਪੁੱਤਰ ਨਰਸਿੰਘ ਸੋਲੰਕੀ ਦੇ ਮਕਾਨ ’ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਅੱਗ ਵਿਚ ਦਿਨੇਸ਼ ਸੋਲੰਕੀ ਦੀਆਂ ਦੋ ਧੀਆਂ ਕ੍ਰਤਿਕਾ (9) ਅਤੇ ਰੁਦਾਕਸ਼ੀ (12), ਦਿਨੇਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਮਮਤਾ ਅਤੇ 4 ਸਾਲਾ ਬੇਟਾ ਸ਼ਿਵਾਯ ਗੰਭੀਰ ਰੂਪ ਨਾਲ ਝੁਲਸ ਗਏ। ਉਨ੍ਹਾਂ ਦਸਿਆ ਕਿ ਮੌਕੇ ’ਤੇ ਪਹੁੰਚੀ ਫ਼ਾਇਰ ਬਿ੍ਰਗੇਡ ਦੀਆਂ 4 ਗੱਡੀਆਂ ਨੇ ਅੱਗ ਬੁਝਾਈ। ਘਰ ਵਿਚ ਫਸੇ ਲੋਕਾਂ ਨੂੰ ਕੱਢ ਕੇ ਨੋਇਡਾ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਮਾਸੂਮ ਬੱਚੀਆਂ ਨੂੰ ਮਿ੍ਰਤ ਐਲਾਨ ਦਿਤਾ। ਦਿਨੇਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਅੱਗ ਵਿਚ ਫਲੈਟ ’ਚ ਰਖਿਆ ਸਾਰਾ ਸਮਾਨ ਸੜ ਗਿਆ।

 

Have something to say? Post your comment

Subscribe