ਮੀਟਰ ਪੁੱਟਣ ਦੀ ਧਮਕੀ ਦੇ ਕੇ ਮੰਗੀ ਸੀ ਰਿਸ਼ਵਤ
|
ਸ੍ਰੀ ਮੁਕਤਸਰ ਸਾਹਿਬ : ਵਿਜੀਲੈਂਸ ਬਿਊਰੋ ਵੱਲੋਂ ਪੀਐਸਪੀਸੀਐਲ ਦੇ ਲਾਈਨਮੈਨ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ। ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਸ੍ਰੀ ਵੀ ਕੇ ਉੱਪਲ ਅਤੇ ਫਿਰੋਜ਼ਪੁਰ ਰੇਂਜ ਦੇ ਐਸਐਸਪੀ ਸ. ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਰਾਜ ਕੁਮਾਰ ਸਾਮਾ ਦੀ ਅਗਵਾਈ ਵਿੱਚ ਇੰਸਪੈਕਟਰ ਸਤਪ੍ਰੇਮ ਸਿੰਘ, ਏਐਸਆਈ ਗੁਰਇਕਬਾਲ, ਕਿੱਕਰ ਸਿੰਘ, ਨਰਿੰਦਰ ਕੌਰ, ਬਲਦੇਵ ਰਾਜ, ਦਵਿੰਦਰ ਕੌਰ, ਸਤੀਸ਼ ਕੁਮਾਰ, ਗੁਰਤੇਜ ਸਿੰਘ ਆਦਿ ਦੀ ਵਿਜੀਲੈਂਸ ਟੀਮ ਨੇ ਸਮੇਤ ਸਰਕਾਰੀ ਗਵਾਹ ਐਸਡੀਓ ਹਰਪ੍ਰੀਤ ਸਾਗਰ ਤੇ ਐਚਡੀਓ ਸੁਖਦੇਵ ਸਿੰਘ ਸਾਹਮਣੇ ਪੀਐਸਪੀਸੀਐਲ ਲੁਬਾਣਿਆਂ ਵਾਲੀ ਦੇ ਲਾਈਨਮੈਨ ਰਾਜੂ (ਥਾਣਾ ਬਰੀਵਾਲਾ), ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਨੂੰ 5ਹਜਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤ ਕਰਤਾ ਪਰਮਜੀਤ ਕੌਰ ਵਾਸੀ ਸੰਗਰਾਣਾ, ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਅਨੁਸਾਰ ਲਾਈਨਮੈਨ ਉਸ ਦੇ ਬੀਸੀ ਕੋਟੇ 'ਚ ਲੱਗੇ ਬਿਜਲੀ ਮੀਟਰ ਨੂੰ ਪੁੱਟਣ ਦੀ ਧਮਕੀ ਦਿੰਦਾ ਸੀ ਤੇ 7000 ਰੁਪਏ ਰਿਸ਼ਵਤ ਮੰਗ ਕਰਦਾ ਸੀ, ਜਿਸ ਨੇ 2ਹਜਾਰ ਰੁਪਏ ਪਹਿਲਾਂ ਲੈ ਲਏ ਸਨ ਤੇ 5 ਹਜਾਰ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਵਿਜੀਲੈਂਸ ਟੀਮ ਨੇ ਉਸ ਨੂੰ ਇੱਥੇ ਇਕ ਦੁਕਾਨ 'ਚ ਉਕਤ ਦੇ ਸਬੰਧ ਵਿੱਚ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਮੁਕੱਦਮਾ ਨੰ.17 ਮਿਤੀ 15-7-2019 ਅ/ਧ 7 ਪੀ ਸੀ ਐਕਟ, ਥਾਣਾ ਵਿਜੀਲੈਂਸ ਬਿਓਰੋ ਫਿਰੋਜ਼ਪੁਰ 'ਚ ਕੇਸ ਦਰਜ ਕੀਤਾ ਗਿਆ ਹੈ।