Friday, November 22, 2024
 

ਪੰਜਾਬ

ਪੰਜਾਬ : ਨੌਕਰਾਂ ਤੇ ਕਿਰਾਏਦਾਰਾਂ ਦੀ ਹੋਵੇਗੀ ਆਨਲਾਈਨ ਜਾਂਚ, ਆਇਆ ਇਹ ਮੋਬਾਈਲ ਐਪ

August 07, 2021 07:43 AM

ਚੰਡੀਗੜ/ਲੁਧਿਆਣਾ (ਸੱਚੀ ਕਲਮ ਬਿਊਰੋ) : ਅੱਜ ਤੋਂ ਮਕਾਨ ਮਾਲਕਾਂ ਨੂੰ ਨੌਕਰਾਂ ਅਤੇ ਕਿਰਾਏਦਾਰਾਂ ਦੀ ਜਾਂਚ ਲਈ ਸਾਂਝ ਕੇਂਦਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਪੂਰੇ ਸੂਬੇ ਲਈ ਇੱਕ ਮੋਬਾਇਲ ਐਪ ਵਿਕਸਿਤ ਕੀਤੀ ਹੈ ਜਿਸ ਨਾਲ ਮਕਾਨ ਮਾਲਕ/ਮਾਲਕ ਆਪਣੇ ਮੋਬਾਇਲ ਨੂੰ ਵਰਤਦਿਆਂ ਇਸ ਐਪ ਰਾਹੀਂ ਜਾਂਚ ਲਈ ਰਜਿਸਟਰ ਕਰ ਸਕਣਗੇ ਅਤੇ ਫੀਸ ਅਦਾ ਕਰ ਸਕਣਗੇ। ਇਹ ਪ੍ਰਗਟਾਵਾ ਅੱਜ ਇੱਥੇ DGP ਪੰਜਾਬ ਪੁਲਿਸ ਸ਼੍ਰੀ ਦਿਨਕਰ ਗੁਪਤਾ ਨੇ ਕੀਤਾ।

ਸ਼੍ਰੀ ਗੁਪਤਾ ਜੋ ਪੁਲਿਸ ਵਿਕਾਸ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਲਈ ਸੁੱਕਰਵਾਰ ਨੂੰ ਲੁਧਿਆਣਾ ਵਿਖੇ ਸਨ, ਨੇ ਰਾਜ ਵਿੱਚ ਅਪਰਾਧ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਦੇ ਹਿੱਸੇ ਵਜੋਂ ਮਾਲਕਾਂ ਦੁਆਰਾ ਨੌਕਰਾਂ, ਕਿਰਾਏਦਾਰਾਂ ਅਤੇ ਕਰਮਚਾਰੀਆਂ ਦੀ ਜਲਦ ਅਤੇ ਸਮੇਂ ਸਿਰ ਤਸਦੀਕ ਕਰਨ ਲਈ ਇੱਕ ਮੋਬਾਈਲ ਪਲੇਟਫਾਰਮ ਲਾਂਚ ਕੀਤਾ।

ਇਸ ਵਿਸ਼ੇਸ਼ ਐਪਲੀਕੇਸ਼ਨ ਨਾਲ ਲੋਕਾਂ ਨੂੰ ਸਾਂਝ ਕੇਂਦਰ ਜਾਂ ਪੁਲਿਸ ਸਟੇਸ਼ਨ ਜਾਣ ਦੀ ਜਰੂਰਤ ਨਹੀਂ ਹੋਵੇਗੀ ਬਲਕਿ ਉਹ ਆਪਣੇ ਮੋਬਾਈਲ ਫੋਨਾਂ ਦੀ ਵਰਤੋਂ ਨਾਲ ਹੀ ਆਪਣੇ ਘਰ ਤੋਂ ਉਨਾਂ ਦੀ ਜਾਂਚ ਕਰਵਾ ਸਕਦੇ ਹਨ। DGP ਨੇ ਲੋਕਾਂ ਨੂੰ ਨੌਕਰਾਂ ਦੀ ਪੁਲਿਸ ਤਸਦੀਕ ਕਰਵਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਨੌਕਰ ਕੋਈ ਅਪਰਾਧ ਕਰਕੇ ਫਰਾਰ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਤਸਦੀਕ ਦੌਰਾਨ ਪੇਸ਼ ਕੀਤੇ ਗਏ ਵੇਰਵੇ ਪੁਲਿਸ ਨੂੰ ਦੋਸ਼ੀ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਨਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਐਪ ਨੂੰ ਖਾਸ ਤੌਰ ‘ਤੇ ਨੌਕਰਾਂ ਦੁਆਰਾ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵਿਕਸਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨੇਪਾਲ ਨਾਲ ਸਬੰਧਤ ਨੌਕਰਾਂ ਦੀ ਤਸਦੀਕ ਲਈ ਇਸ ਐਪ ਵਿੱਚ ਕਈ ਵਿਸ਼ੇਸ਼ ਸੁਵਿਧਵਾਂ ਸ਼ਾਮਲ ਹਨ।

ਕਮਿਸ਼ਨਰ ਨੇ ਕਿਹਾ ਕਿ ਇਸ ਐਪ ਲਈ ਮਾਲਕਾਂ ਨੂੰ ਖਦ ਦੇ ਅਤੇ ਨੌਕਰ ਦੋਵਾਂ ਦੇ ਵੇਰਵਿਆਂ ਸਮੇਤ ਬਿਨੈਕਾਰ ਦੇ ਵੇਰਵੇ ਸਮੇਤ ਫੋਟੋ ਅਤੇ ਆਈ.ਡੀ ਸਬੂਤ, ਘਰੇਲੂ ਸਹਾਇਤਾ ਦੇ ਵੇਰਵੇ ਸਮੇਤ ਫੋਟੋ, ਆਈ.ਡੀ ਪਰੂਫ, ਰਿਹਾਇਸ਼ ਦਾ ਸਬੂਤ ਅਤੇ ਹੋਰ ਵੇਰਵੇ ਭਾਵੇਂ ਉਹ ਪਰਿਸਰ ਵਿੱਚ ਰਹਿੰਦੇ ਹਨ ਜਾਂ ਬਾਹਰ ਰਹਿੰਦੇ ਹਨ ਜਮਾਂ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਘਰੇਲੂ ਸਹਾਇਤਾ ਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਅਤੇ ਘਰੇਲੂ ਸਹਾਇਤਾ ਦੇ ਘੱਟੋ-ਘੱਟ ਦੋ ਹਵਾਲਿਆਂ ਦੀ ਜਾਣਕਾਰੀ ਵੀ ਦੱਸਣੀ ਹੋਵੇਗੀ।

ਉਨਾਂ ਦੱਸਿਆ ਕਿ ਵੇਰਵੇ ਭਰਨ ਤੋਂ ਬਾਅਦ ਬਿਨੈਕਾਰ ਨੂੰ ਪ੍ਰਮਾਣਿਕਤਾ ਲਈ ਇੱਕ OTP ਪ੍ਰਾਪਤ ਹੋਵੇਗਾ ਅਤੇ ਜਿਸ ਤੋਂ ਬਾਅਦ ਬਿਨੈਕਾਰ ਪੇਮੈਂਟ ਪੇਜ ਤੇ ਪਹੁੰਚ ਜਾਵੇਗਾ। ਉਨਾਂ ਦੱਸਿਆ ਕਿ ਨੌਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਇਸ ਸੇਵਾ ਲਈ ਲੋਕਾਂ ਤੋਂ 200 ਰੁਪਏ ਦੀ ਬਹੁਤ ਹੀ ਮਾਮੂਲੀ ਫੀਸ ਲਈ ਜਾਵੇਗੀ। ਇਸੇ ਤਰਾਂ ਮਾਲਕ ਆਪਣੇ ਕਰਮਚਾਰੀਆਂ ਦੀ ਤਸਦੀਕ ਲਈ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਕਰ ਸਕਦੇ ਹਨ। ਉਨਾਂ ਅੱਗੇ ਕਿਹਾ ਦੀ ‘ ਪੀਪੀਸਾਂਝ ਐਪ’ ਨੂੰ ਗੂਗਲ ਪਲੇ ਸਟੋਰ ਤੋਂ ਡਾਊੂੁਨਲੋਡ ਕੀਤਾ ਜਾ ਸਕਦਾ ਹੈ।

ਇਸ ਮੌਕੇ DGP ਦਿਨਕਰ ਗੁਪਤਾ ਨੇ ਲੁਧਿਆਣਾ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਮੀਟਿੰਗ ਵੀ ਕੀਤੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਉਨਾਂ ਨੂੰ ਸ਼ਹਿਰ ਦੇ ਖੇਤਰ ਵਿੱਚ ਅਪਰਾਧ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ। ਸ਼੍ਰੀ ਅਗਰਵਾਲ ਨੇ DGP ਨੂੰ ਅਪਰਾਧ ਨੂੰ ਕੰਟਰੋਲ ਕਰਨ ਲਈ ਪੁਲਿਸ ਦੁਆਰਾ ਕੀਤੇ ਜਾ ਰਹੇ ਵੱਖ -ਵੱਖ ਉਪਾਵਾਂ ਬਾਰੇ ਵੀ ਦੱਸਿਆ।

ਉਨਾਂ ਕਿਹਾ ਕਿ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲੇ ਛੇ ਮਹੀਨੇ ਪੁਲਿਸ ਲਈ ਬਹੁਤ ਚੁਣੌਤੀਪੂਰਨ ਹਨ। DGP ਨੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਭੰਗ ਕਰਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਠੱਲਣ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਵੀ ਕਿਹਾ।

ਉਨਾਂ ਨੇ ਪੁਲਿਸ ਨੂੰ 24 ਘੰਟੇ ਪੁਲਿਸ ਨਾਕੇ ’ਤੇ ਤਾਇਨਾਤ ਰਹਿਣ ਅਤੇ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। DGP ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਰਿਹਾਇਸ਼ੀ ਖੇਤਰ ਵਿੱਚ ਜਾ ਕੇ ਮਨੁੱਖੀ ਖੁਫੀਆ ਜਾਣਕਾਰੀ ਪ੍ਰਾਪਤ ਕਰਨ, ਸਰੋਤਾਂ ਨੂੰ ਵਿਕਸਤ ਕਰਨ, ਥਾਣਿਆਂ ਦੀ ਮੈਪਿੰਗ ਕਰਨ ਅਤੇ ਹਿਸਟਰੀ ਸ਼ੀਟਰਸ, ਜੇਲ ਤੋਂ ਬਾਹਰ ਅਪਰਾਧੀਆਂ ਅਤੇ ਹੋਰ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖਣ।

ਇਸ ਦੌਰਾਨ ਸਾਲਾਂ ਤੋਂ ਪੁਲਿਸ ਸਟੇਸ਼ਨਾਂ ਵਿੱਚ ਜ਼ਬਤ ਕੀਤੇ ਵਾਹਨਾਂ ਦਾ ਨਿਪਟਾਰਾ ਕਰਨ ਲਈ DGP ਨੇ ਰੂਲ ਬੁੱਕ ਵੀ ਲਾਂਚ ਕੀਤੀ ਜੋ ਕਿ ਸੰਬੰਧਤ CRPC ਅਤੇ ਪੰਜਾਬ ਪੁਲਿਸ ਐਕਟ ਦੀ ਪਾਲਣਾ ਕਰਕੇ ਅਜਿਹੇ ਵਾਹਨਾਂ ਦੇ ਨਿਪਟਾਰੇ ਲਈ ਵਿੱਚ ਸੇਧ ਦੇਵੇਗੀ। DGP ਨੇ ਦੱਸਿਆ ਕਿ ਰੂਲਬੁੱਕ PPS ਅਧਿਕਾਰੀ ਗੁਰਦੇਵ ਸਿੰਘ ਦੁਆਰਾ ਤਿਆਰ ਕੀਤੀ ਗਈ ਹੈ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ  

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe