ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ 2 ਸਾਲਾਂ ਦੇ ਪ੍ਰੋਬੇਸ਼ਨ ਸਮੇਂ ਵਾਲੇ 5178 ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ। 10 ਜੂਨ ਦੀ ਨੋਟੀਫਿਕੇਸ਼ਨ ਮੁਤਾਬਕ 2 ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਵਾਲਿਆਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਅਧਿਆਪਕ 10, 300 ਤੋਂ 38, 800 ਦੇ ਨਾਲ ਗ੍ਰੇਡ ਪੇਅ 5 ਹਜ਼ਾਰ ਦੇ ਅਧੀਨ ਪੱਕੇ ਹੋਣਗੇ। ਪ੍ਰੋਬੇਸ਼ਨ ਖਤਮ ਹੋਣ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਤੇ ਸਕੇਲ ਸਰਕਾਰੀ ਵਿਭਾਗਾਂ ਦੇ ਨਿਯਮਾਂ ਅਨੁਸਾਰ ਤੈਅ ਕਰਨਗੇ।
ਦੱਸ ਦੇਈਏ ਕਿ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲਾ ਪੱਧਰ 'ਤੇ ਇਕ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਨੂੰ 30 ਜੂਨ ਤੱਕ 3 ਸਾਲ ਦੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਅਧਿਆਪਕਾਂ ਦੀ ਰਿਪੋਰਟ ਮੁੱਖ ਦਫਤਰ ਭੇਜਣ ਲਈ ਕਿਹਾ ਸੀ।