ਨੰਗਲ : ਸ਼ਹਿਰ ਵਿਚ ਦਿਨ ਪ੍ਰਤੀ ਦਿਨ ਅਵਾਰਾ ਕੁੱਤਿਆਂ ਦੀ ਵਧ ਰਹੀ ਮੁਸ਼ਕਲ ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਦੁਆਉਣ ਲਈ ਨਗਰ ਕੌਸਲ ਨੰਗਲ ਵਲੋਂ ਕੁਤਿਆ ਦੀ ਨਸਬੰਦੀ ਕਰਵਾਉਣ ਦੀ ਤਿਆਰੀ ਕਰ ਲਈ ਹੈ। ਨਗਰ ਕੌਸਲ ਦੇ ਕਾਰਜ਼ ਸਾਧਕ ਅਫਸਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਵਿੱਚ ਦਿਨ ਪ੍ਰਤੀ ਦਿਨ ਅਵਾਰਾ ਕੁੱਤਿਆਂ ਦੀ ਸੰਖਿਆ ਵੱਧਣ ਨਾਲ ਸ਼ਹਿਰ ਵਲੋਂ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਲੋੜੀਂਦੀ ਕਾਰਵਾਈ ਮੁਕੰਮਲ ਕਰਕੇ ਨਗਰ ਕੌਸਲ ਵਲੋਂ ਸਿਧ ਇੰਡੀਅਨ ਸੁਸਾਇਟੀ ਆਫ਼ ਇੰਟੀਗਰੇਟਿਡ ਡਿਵੈਲਪਮੈਂਟ ਐਂਡ ਵੈਲਫੇਅਰ ਫਰਮ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਫਰਮ ਵਲੋਂ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੂੰ ਫੜ੍ਹਨ ਦਾ ਕੰਮ ਅਗੱਸਤ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਇਮਾਰਤ ਵਿੱਚ ਹੀ ਕੁੱਤਿਆਂ ਦੀ ਨਸਬੰਦੀ ਉਪਰੰਤ ਉਥੇ ਹੀ ਦੇਖ ਰੇਖ ਅਧੀਨ ਰੱਖਿਆ ਜਾਵੇਗਾ। ਇਨ੍ਹਾਂ ਕੁੱਤਿਆਂ 'ਤੇ ਮੁੜ ਤੋਂ ਨਿਸ਼ਾਨੀ ਲਗਾ ਕੇ ਉਨ੍ਹਾਂ ਦੇ ਫੜ੍ਹੇ ਗਏ ਸਥਾਨ 'ਤੇ ਹੀ ਭੇਜਿਆ ਜਾਵੇਗਾ।