ਬੀਜਿੰਗ : ਇਕ ਹਜ਼ਾਰ ਸਾਲ ਮਗਰੋਂ ਪਏ ਜਬਰਦਸਤ ਮੀਂਹ ਕਾਰਨ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਹੜ੍ਹ ਵਿਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਇਸ ਤੋਂ ਇਲਾਵਾ ਇਥੇ ਹੁਣ ਤਕ 10 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਗਿਆ ਹੈ। ਇਥੇ ਭਾਰੀ ਮੀਂਹ ਕਾਰਨ ਹੇਨਾਨ ਸੂਬੇ ਵਿਚ ਕਰੀਬ 30 ਲੱਖ ਲੋਕ ਪ੍ਰਭਾਵਿਤ ਹੋਏ ਅਤੇ ਕੁੱਲ 376, 000 ਸਥਾਨਕ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਬਚਾਅ ਕਰਮੀ ਹੜ੍ਹ ਵਿਚ ਫਸੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਹੇਨਾਨ ਸੂਬੇ ਦੇ ਹੋਰ ਹਿੱਸਿਆਂ ਵਿਚ ਹਾਲੇ ਵੀ ਮੀਂਹ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ 8000 ਤੋਂ ਵੱਧ ਫ਼ੌਜੀਆਂ ਵਲੋਂ 10 ਵੱਖ-ਵੱਖ ਖਤਰੇ ਵਾਲੇ ਖੇਤਰਾਂ ਜੰਗੀ ਪੱਧਰ ਉਤ ਕੰਮ ਕੀਤਾ ਜਾ ਰਿਹਾ ਹੈ। ਲੋੜੀਂਦੇ ਸਾਮਾਨਦੀ ਸਪਲਾਈ ਲਈ ਸ਼ਹਿਰ ਵਿਚ ਦਾਨ ਕੇਂਦਰ ਬਣਾਏ ਗਏ ਹਨ। ਇਸ ਵਿਚਕਾਰ ਪੰਜ ਬਚਾਅ ਦਲ ਹੜ੍ਹ ਵਿਚ ਫਸੇ ਲੋਕਾਂ ਜਾਂ ਜ਼ਖਮੀਆਂ ਦੀ ਮਦਦ ਕਨ ਲਈ ਨੇੜਲੇ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਉਹ ਸੜਕਾਂ ਤੋਂ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਦਿਨ-ਰਾਤ ਕੰਮ ਕਰ ਰਹੇ ਹਨ।