ਬਨੂੜ : 9 ਮਹੀਨਿਆਂ ਦੇ ਬੱਚੇ ਵੱਲੋਂ 5ਵੀਂ ਕਲਾਸ ਪਾਸ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸਾਲ ਜਿੱਥੇ ਸਰਕਾਰ ਵੱਲੋਂ ਬਹੁਤ ਸਾਰੀਆਂ ਕਲਾਸਾਂ ਦੇ ਬੱਚਿਆਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਬੱਚਿਆਂ ਵੱਲੋਂ ਆਪਣੀਆਂ ਕਲਾਸਾਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿੱਥੇ ਹੁਣ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਉਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦਾ ਹੈ। ਹੁਣ ਐਲਾਨੇ ਗਏ ਪੰਜਵੀਂ ਕਲਾਸ ਦੇ ਨਤੀਜਿਆਂ ਤੋਂ ਬਾਅਦ ਸਿੱਖਿਆ ਵਿਭਾਗ ਇਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ ਕਿਉਂਕਿ ਐਲਾਨੇ ਗਏ ਨਤੀਜਿਆਂ ਦੇ ਅਨੁਸਾਰ 9 ਮਹੀਨੇ ਦੇ ਬੱਚੇ ਵੱਲੋਂ 5ਵੀਂ ਕਲਾਸ ਦੀ ਪ੍ਰੀਖਿਆ ਪਾਸ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਹੁਣ ਕਲਰਕਾਂ ਨੂੰ ਦਿੱਤੀ ਜਾਵੇਗੀ ਇਨਕਮ ਟੈਕਸ ਰਿਟਰਨ ਭਰਨ ਦੀ ਟ੍ਰੇਨਿੰਗ
ਇਸ ਬੱਚੇ ਪ੍ਰਵੀਨ ਦੇ ਮਾਪਿਆਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਬੱਚੇ ਦੀ ਅਸਲ ਜਨਮ ਤਰੀਕ 9 ਸਤੰਬਰ 2009 ਹੈ ਜਦ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਦੇ ਡੀਐਮਸੀ ਤੇ 9 ਸਤੰਬਰ 2020 ਲਿਖ ਦਿੱਤਾ ਗਿਆ ਹੈ। ਇਸੇ ਅਨੁਸਾਰ ਪੰਜਵੀਂ ਕਲਾਸ ਦੇ ਪੇਪਰ ਦੇਣ ਵਾਲੇ ਇਸ ਵਿਦਿਆਰਥੀ ਪ੍ਰਵੀਨ ਕੁਮਾਰ ਦੀ ਉਮਰ 9 ਮਹੀਨੇ ਦੀ ਦਰਸਾਈ ਗਈ ਹੈ ਜਿਸ ਨੇ ਨੌਵੇਂ ਮਹੀਨੇ ਦੀ ਉਮਰ ਵਿੱਚ ਹੀ 5ਵੀ ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਸ ਬਾਰੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਦਰੁਸਤ ਕਰਕੇ ਦੁਬਾਰਾ ਡੀਐਮਸੀ ਭੇਜਣ ਦੀ ਮੰਗ ਕੀਤੀ ਗਈ ਹੈ। ਇਹ ਮਾਮਲਾ ਬਨੂੜ ਦੇ ਅਧੀਨ ਆਉਣ ਵਾਲੇ ਪਿੰਡ ਘਨੌਲੀ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਪ੍ਰਵੀਨ ਕੁਮਾਰ ਦਾ ਸਾਹਮਣੇ ਆਇਆ ਹੈ। ਜਿਸ ਦਾ ਰੋਲ ਨੰਬਰ 5021780965 ਹੈ, ਜਿਸ ਦੇ ਤਹਿਤ ਪੰਜਵੀ ਕਲਾਸ ਦੇ ਪੇਪਰ ਇਸ ਵਿਦਿਆਰਥੀ ਵੱਲੋਂ ਦਿੱਤੇ ਗਏ ਸਨ। ਇਸ ਮਾਮਲੇ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।