ਬੀਜਿੰਗ : ਚੀਨ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਵਿਸ਼ਵ ਮਹਾਮਾਰੀ ਕੋਵਿਡ-19 ਦੇ ਦੂਜੇ ਗੇੜ ਦੇ ਮੂਲ ਸਰੋਤ ਦੀ ਖੋਜ ਸਬੰਧੀ ਯੋਜਨਾ ਨੂੰ ਲੈ ਕੇ ਉਹ ਹੈਰਾਨ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਵਾਈਸ ਮਿਨਿਸਟਰ ਝੇਂਗ ਵਾਈਕਸਿਨ ਨੇ ਲੈਬ ਤੋਂ ਕੋਰੋਨਾ ਵਾਇਰਸ ਦੇ ਲੀਕ ਹੋਣ ਦੇ ਸਿਧਾਂਤ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਅਫ਼ਵਾਹ ਸਾਧਾਰਨ ਸੋਚ ਸਮਝ ਕੇ ਉਲਟ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਅਫ਼ਵਾਹ ਨੂੰ ਵਿਗਿਆਨ ਖਿਲਾਫ਼ ਫੈਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਡਬਲਯੂਐੱਚਓ ਦੇ ਮੁਖੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਸ ਗੱਲ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ ਕਿ ਵਿਸ਼ਵ ਮਹਾਮਾਰੀ ਤੇ ਚੀਨ ਦੀ ਲੈਬ ਤੋਂ ਕੋਰੋਨਾ ਵਾਇਰਸ ਲੀਕ ਹੋਣ ’ਚ ਸਿੱਧਾ ਸਬੰਧ ਹੈ। ਝੇਂਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਭਰੋਸਾ ਨਹੀਂ ਹੋਇਆ ਜਦੋਂ ਉਨ੍ਹਾਂ ਨੇ ਡਬਲਯੂਐੱਚਓ ਦੀ ਯੋਜਨਾ ਪਹਿਲੀ ਵਾਰੀ ਪਡ਼੍ਹੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਦੀ ਲੈਬ ਦੇ ਪ੍ਰੋਟੋਕਾਲ ਦੀ ਉਲੰਘਣਾ ਕਾਰਨ ਕੋਰੋਨਾ ਵਾਇਰਸ ਲੀਕ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਡਾਟਾ ਇਸ ਲਈ ਸਾਂਝਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਨਿੱਜਤਾ ਸਬੰਧੀ ਸੁਰੱਖਿਆ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਡਬਲਯੂਐੱਚਓ ਸ਼ਾਇਦ ਚੀਨੀ ਮਾਹਿਰਾਂ ਦੀ ਉਮੀਦ ਨੂੰ ਖ਼ਾਰਜ ਨਾ ਕਰੇ ਤੇ ਇਸ ਮਾਮਲੇ ’ਚ ਖੋਜ ਦਾ ਸਿਆਸੀਕਰਨ ਨਹੀਂ ਕੀਤਾ ਜਾਵੇਗਾ।