Sunday, November 24, 2024
 
BREAKING NEWS

ਰਾਸ਼ਟਰੀ

ਭਾਰਤ ਵਿਚ ਕੋਰੋਨਾ ਕੇਸਾਂ 'ਚ ਫਿਰ ਹੋ ਰਿਹੈ ਵਾਧਾ

July 22, 2021 10:37 AM

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਣ ਲੱਗਾ ਹੈ। ਬੁੱਧਵਾਰ ਇੱਥੇ 41, 683 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 38, 793 ਲੋਕਾਂ ਨੇ ਮਹਾਂਮਾਰੀ ਨੂੰ ਮਾਤ ਦਿੱਤੀ ਤੇ 510 ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਸੰਖਿਆ 'ਚ 2, 374 ਦਾ ਵਾਧਾ ਰਿਕਾਰਡ ਕੀਤਾ ਗਿਆ। ਦੇਸ਼ ਦੇ ਲਈ ਫਿਲਹਾਲ ਕੇਰਲ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੀਤੇ ਦਿਨ ਇੱਥੇ 17, 481 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ। ਇਹ ਪਿਛਲੇ ਡੇਢ ਮਹੀਨੇ 'ਚ ਇਕ ਦਿਨ 'ਚ ਮਿਲਣ ਵਾਲੇ ਇਨਫੈਕਟਡ ਮਰੀਜ਼ਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ 18, 853 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਸੀ।


ਦੇਸ਼ ਚ ਕੋਰੋਨਾ ਦੇ ਅੰਕੜੇ

ਬੀਤੇ 24 ਘੰਟਿਆਂ 'ਚ ਆਏ ਕੁੱਲ ਨਵੇਂ ਕੇਸ: 41, 683
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ-38, 793
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 510
ਹੁਣ ਤਕ ਕੁੱਲ ਮਰੀਜ਼-3.12 ਕਰੋੜ
ਹੁਣ ਤਕ ਕੁੱਲ ਮੌਤਾਂ- 4.19 ਲੱਖ
ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ- 4.03 ਲੱਖ

 

Have something to say? Post your comment

 
 
 
 
 
Subscribe