ਬਠਿੰਡਾ: ਤੇਲ ਕੀਮਤਾਂ ਦੇ ਅਸਮਾਨੀ ਚੜ੍ਹੇ ਭਾਅ ਦਾ ਲਾਹਾ ਖੱਟਦਿਆਂ ਬਲੈਕ ਦੇ ਨਾਲ-ਨਾਲ ਹੁਣ ਜਾਅਲੀ ਡੀਜ਼ਲ ਸਪਲਾਈ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਨੇ ਜ਼ਿਲ੍ਹਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਗੁਜ਼ਰਾਤ ਤੋਂ ਬਾਇਓ ਡੀਜ਼ਲ ਲਿਆ ਕੇ ਉਸ 'ਚ ਮਿਲਾਵਟ ਕਰਕੇ ਇੱਥੇ ਲੋਕਾਂ ਨੂੰ ਸਪਲਾਈ ਕਰਦੇ ਸਨ ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਤੋਂ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਐਸ. ਆਈ.ਤਰਜਿੰਦਰ ਸਿੰਘ ਇੰਚਾਰਜ਼ ਸਪੈਸ਼ਲ ਸੈਲ ਬਠਿੰਡਾ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਅਤੇ ਦਿੱਤੀਆਂ ਹਦਾਇਤਾਂ ਅਨੁਸਾਰ ਐਸ ਆਈ ਹਰਜੀਵਨ ਸਿੰਘ ਸਪੈਸ਼ਲ ਸਟਾਫ ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ
ਇਹ ਗਿਰੋਹ ਗੁਜਰਾਤ ਤੋ ਬੇਸ ਆਇਲ (ਬਾਇਓਡੀਜਲ) ਸਤਨਾਮ ਸਿੰਘ ਵਾਸੀ ਲੁਧਿਆਣਾ ਰਾਹੀ ਮੰਗਵਾ ਕੇ ਉਸ ਵਿੱਚ ਕੋਈ ਕੈਮੀਕਲ ਮਿਲਾ ਕੇ ਉਸ ਨੂੰ ਡੀਜਲ ਦਾ ਰੰਗ ਦੇ ਕੇ ਜਾਅਲੀ ਡੀਜਲ ਬਣਾ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕਰਕੇ ਰੱਖਦੇ ਸਨ ਤੇ ਭੋਲੇ ਭਾਲੇ ਲੋਕਾਂ ਨੂੰ ਅਸਲੀ ਡੀਜਲ ਦੱਸ ਕੇ ਗੈਰ ਕਾਨੂੰਨੀ ਤੌਰ 'ਤੇ ਸਪਲਾਈ ਕਰਦੇ ਸਨ ਮੁਖ਼ਬਰ ਨੇ ਸੂਚਨਾ ਦੌਰਾਨ ਦੱਸਿਆ ਸੀ ਕਿ ਗੁਜਰਾਤ ਤੋ ਬੇਸ ਆਇਲ (ਬਾਇਓਡੀਜਲ) ਨਾਲ ਲੋਡ ਕੀਤਾ ਟੈਕਰ (ਜੀ.ਜੇ 12-ਬੀ.ਐਕਸ 5381) ਜਿਸਨੂੰ ਡਰਾਇਵਰ ਹੁਸੈਨ ਖਾਨ ਲੈ ਕੇ ਆਇਆ ਹੈ ਅਤੇ ਇੱਕ ਟੈਕਰ ਨੌਹਰੇ ਵਿੱਚ ਖਾਲੀ ਖੜ੍ਹਾ ਹੈ ਤਾਂ ਪੁਲਿਸ ਨੇ ਮੌਕੇ 'ਤੇ ਰੇਡ ਕੀਤੀ ਰੇਡ ਦੌਰਾਨ ਇੱਕ ਟੈਂਕਰ ਦੇ ਉੱਪਰ ਟੂਲ ਵਿੱਚ ਪਈ ਡਿੱਪ ਨਾਲ ਚੈਕ ਕੀਤਾ ਤਾਂ ਚੈਬਰ ਨੰਬਰ 01 ਖਾਲੀ, ਚੈਬਰ ਨੰਬਰ 02 ਵਿੱਚ ਕਰੀਬ 6000 ਲਿਟਰ, ਚੈਬਰ ਨੰਬਰ 03 ਵਿੱਚ ਕਰੀਬ 5500 ਲਿਟਰ, ਚੈਬਰ ਨੰਬਰ 04 ਵਿੱਚ 6000 ਲਿਟਰ, ਚੈਬਰ ਨੰਬਰ 05 ਵਿੱਚ 4000 ਲਿਟਰ ਅਤੇ ਇੱਕ ਹੋਰ ਟੈਕਰ ਨੂੰ ਚੈਕ ਕੀਤਾ ਤਾਂ ਉਸਦਾ ਚੈਂਬਰ ਨੰਬਰ 01 ਖਾਲੀ ਪਾਇਆ ਗਿਆ, ਚੈਂਬਰ ਨੰਬਰ 02 ਵਿੱਚ ਕਰੀਬ 1100 ਲਿਟਰ, ਚੈਂਬਰ ਨੰਬਰ 03 ਵਿੱਚ ਕਰੀਬ 4500 ਲਿਟਰ, ਚੈਂਬਰ ਨੰਬਰ 04 ਅਤੇ 05 ਖਾਲੀ ਸਨ ਪੁਲਿਸ ਮੁਤਾਬਿਕ ਦੋਨਾਂ ਟੈਕਰਾਂ ਵਿੱਚੋ ਕੁੱਲ 26000 ਲਿਟਰ ਤੇਲ ਬਰਾਮਦ ਹੋਇਆ ਤੇ 6 ਖਾਲੀ ਡਰੱਮ ਬਰਾਮਦ ਹੋਏ ਹਨ ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਥਾਣਾ ਕੈਨਾਲ ਕਲੋਨੀ 'ਚ ਮੁਕੱਦਮਾ ਨੰਬਰ 155 , ਧਾਰਾ 420, 427, 336, 120 ਬੀ ਤਹਿਤ ਦਰਜ਼ ਕਰਕੇ ਜਸਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਸਵੇਕ ਸਿੰਘ ਤੇ ਹੁਸੈਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ