Saturday, January 18, 2025
 

ਸੰਸਾਰ

ਚੀਨ ’ਚ ਹੋਟਲ ਢਹਿ-ਢੇਰੀ, ਕਈ ਮਰੇ ਤੇ ਕਈ ਲਾਪਤਾ

July 13, 2021 03:50 PM

ਬੀਜਿੰਗ : ਚੀਨ ਦੇ ਸੁਝੋਊ ਸ਼ਹਿਰ ’ਚ ਇਮਾਰਤ ਡਿੱਗਣ ਦੀ ਇਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ’ਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਬੀ ਚੀਨ ਦੇ ਸ਼ੁਜ਼ਹੁੋ ਸ਼ਹਿਰ ’ਚ ਇਕ ਹੋਟਲ ਡਿੱਗਣ ਨਾਲ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਤੇ 9 ਲੋਕ ਲਾਪਤਾ ਹਨ। ਘਟਨਾ ਵਾਲੇ ਸਥਾਨ ’ਤੇ ਬਚਾਅ ਕਰਮੀ ਮਲਬੇ ਦੇ ਵੱਡੇ-ਵੱਡੇ ਢੇਰਾਂ ਹੇਠ ਦੱਬੇ ਲੋਕਾਂ ਦੀ ਤਾਲਾਸ਼ ਕਰ ਰਹੇ ਹਨ। ਸ਼ੁਜ਼ਹੁੋ ਸਰਕਾਰ ਨੇ ਕਿਹਾ ਕਿ ਹੋਟਲ ਦੀ ਇਮਾਰਤ ਸੋਮਵਾਰ ਦੀ ਦੁਪਹਿਰ ਡਿੱਗ ਗਈ ਸੀ। ਬਚਾਅ ਕਰਮੀਆਂ ਨੇ ਜੀਊਂਦੇ ਬਚੇ ਲੋਕਾਂ ਦੀ ਤਲਾਸ਼ ਲਈ ਕਰੇਨ ਤੇ ਖੋਜੀ ਕੁੱਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹੋਟਲ ਦੇ ਡਿਗਣ ਨਾਲ 23 ਲੋਕ ਫਸ ਗਏ ਸਨ, ਜਿਸ ’ਚ 5 ਨੂੰ ਬਚਾ ਲਿਆ ਗਿਆ ਹੈ। ਬਚਾਅ ਕਰਮੀ ਮਲਬੇ ’ਚ ਦੱਬੇ ਲੋਕਾਂ ਦੀ ਖੋਜ ਕਰ ਰਹੇ ਹਨ। ਇਮਾਰਤ ਦੇ ਡਿੱਗਦੇ ਸਮੇਂ ਹੋਟਲ ’ਚ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਭੂਚਾਲ ਬਚਾਅ ਦਲ ਤੇ 120 ਵਾਹਨਾਂ ਸਮੇਤ 600 ਤੋਂ ਵੱਧ ਲੋਕਾਂ ਨੂੰ ਆਪਰੇਸ਼ਨ ਲਈ ਲਗਾਈਆਂ ਗਿਆ ਹੈ। ਆਧਿਕਾਰਤ ਰੂਪ ਨਾਲ ਇਸ ਹੋਟਲ ਦੇ ਡਿੱਗਣ ਦੀ ਅਸਲ ਵਜ੍ਹਾ ਨਹੀਂ ਦੱਸੀ ਗਈ ਹੈ। ਦੱਸਣਯੋਗ ਹੈ ਕਿ 54 ਕਮਰਿਆਂ ਵਾਲੇ ਹੋਟਲ ਨੂੰ 2018 ’ਚ ਲੋਕਾਂ ਲਈ ਖੋਲ੍ਹਿਆ ਗਿਆ ਸੀ।

 

Have something to say? Post your comment

 
 
 
 
 
Subscribe