Saturday, November 23, 2024
 

ਆਸਟ੍ਰੇਲੀਆ

ਆਸਟ੍ਰੇਲੀਆ 'ਚ ਅੰਮ੍ਰਿਤਪਾਲ ਸਿੰਘ ਬਣੇ ਨੇਵੀ ਦੇ ਪਹਿਲੇ ਦਸਤਾਰਧਾਰੀ ਅਫ਼ਸਰ

June 06, 2019 04:10 PM

ਸਿਡਨੀ : ਆਸਟ੍ਰੇਲੀਆ ਵਿਚ ਅੰਮ੍ਰਿਤਪਾਲ ਸਿੰਘ ਨੂੰ ਜਲ ਸੈਣਾ 'ਚ ਪਹਿਲੇ ਸਿੱਖ ਦਸਤਾਰਧਾਰੀ ਅਫ਼ਸਰ ਹੋਣ ਦਾ ਮਾਣ ਹਾਸਲ ਹੋਇਆ ਹੈ। ਅੰਮ੍ਰਿਤਪਾਲ ਸਿੰਘ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੋਨਿਕ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਕਰਨ ਵਾਲੇ 'ਰੋਇਲ ਆਸਟ੍ਰੇਲੀਅਨ ਨੇਵੀ 'ਚ ਸੇਵਾਵਾਂ ਦੇ ਰਹੇ ਹਨ। 'ਐਨਜ਼ੈਕ ਡੇਅ ਪਰੇਡ' 'ਚ ਉਨ੍ਹਾਂ ਨੇ ਸ਼ਮੂਲੀਅਤ ਕੀਤੀ ਤੇ ਇਤਿਹਾਸ ਸਿਰਜਿਆ। ਉਨ੍ਹਾਂ ਨੂੰ ਪਹਿਲੇ ਸਿੱਖ ਦਸਤਾਰਧਾਰੀ ਨੇਵੀ ਅਧਿਕਾਰੀ ਹੋਣ ਦਾ ਮਾਣ ਜਨਵਰੀ ਮਹੀਨੇ ਮਿਲਿਆ।
  ਉਹ 'ਐਸਪੇਰੈਂਸ ਵਲੰਟੀਅਰ ਮੈਰੀਨ ਰੈਸਕਿਊ ਸਰਵਿਸ' ਅਤੇ ਐੱਸ. ਈ. ਐੱਸ. 'ਚ ਹਿੱਸਾ ਲੈ ਚੁੱਕੇ ਹਨ। ਉਹ ਸਮੁੰਦਰ ਦੀਆਂ ਲਹਿਰਾਂ 'ਚ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਿੱਖ ਹੋਣ ਦਾ ਮਤਲਬ ਇਕ ਸੰਤ ਤੇ ਸਿਪਾਹੀ ਹੋਣਾ ਹੁੰਦਾ ਹੈ। ਜਿਸ ਦਾ ਅਰਥ ਹੈ ਕਿ ਤੁਹਾਨੂੰ ਆਤਮਿਕ ਤੌਰ 'ਤੇ ਸੰਤਾਂ ਵਾਂਗ ਰਹਿਣਾ ਚਾਹੀਦਾ ਹੈ ਤੇ ਬਹਾਦਰੀ ਇਕ ਸਿਪਾਹੀ ਵਾਂਗ ਰੱਖਣੀ ਚਾਹੀਦੀ ਹੈ।
ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਦੱਸਿਆ, '' ਜਦ ਮੈਨੂੰ 'ਐਨਜ਼ੇਕ ਡੇਅ ਸਰਵਿਸ' 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਤਾਂ ਇਹ ਮੇਰੇ ਲਈ ਬਹੁਤ ਖਾਸ ਪਲ ਸੀ। ਮੈਂ ਦਸਤਾਰ ਸਜਾ ਕੇ ਆਪਣੇ ਧਰਮ ਅਤੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ।'' ਉਨ੍ਹਾਂ ਕਿਹਾ ਕਿ ਇਸ ਸਮੇਂ ਉਹ ਟਰੇਨਿੰਗ ਦੇਣ ਅਤੇ ਡਰਿੱਲ ਕਰਵਾਉਣ ਦੀ ਨੌਕਰੀ ਕਰ ਰਹੇ ਹਨ ਤੇ ਹੌਲੀ-ਹੌਲੀ ਸਫਲਤਾ ਦੀਆਂ ਹੋਰ ਪੌੜੀਆਂ ਨੂੰ ਚੜ੍ਹਦੇ ਜਾਣਗੇ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe