Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਪੰਜਾਬ

ਪੰਜਾਬ ਵਾਸੀਆਂ ਲਈ ਬਿਜਲੀ ਸੰਕਟ ਖ਼ਤਮ

July 13, 2021 09:13 AM

ਪਟਿਆਲਾ : ਮਾਨਸੂਨ ਦੀ ਪੰਜਾਬ ਭਰ ’ਚ ਹੋਈ ਆਮਦ ਤੋਂ ਬਾਅਦ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। ਸੂਬੇ 'ਚ ਬਿਜਲੀ ਸੰਕਟ ਹਾਲ ਦੀ ਘੜੀ ਖ਼ਤਮ ਹੋ ਗਿਆ ਹੈ। ਬਿਜਲੀ ਦੀ ਮੰਗ ’ਚ 4500 ਮੈਗਾਵਾਟ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਦਾ ਇਕ ਬੰਦ ਪਿਆ ਯੂਨਿਟ ਵੀ ਚੱਲ ਪਿਆ। ਬਰਸਾਤ ਦੀ ਆਮਦ ਨਾਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਸੁੱਖ ਦਾ ਸਾਹ ਆਇਆ। ਬਿਜਲੀ ਦੀ ਜੋ ਤਕਰੀਬਨ 12500 ਮੈਗਾਵਾਟ ਚੱਲ ਰਹੀ ਸੀ, ਉਹ ਡਿੱਗ ਕੇ ਸਿਰਫ 8000 ਮੈਗਾਵਾਟ ਦੇ ਕਰੀਬ ਰਹਿ ਗਈ। ਮੰਗ ’ਚ ਗਿਰਾਵਟ ਨੂੰ ਵੇਖਦਿਆਂ ਪਾਵਰਕਾਮ ਨੇ ਨਿੱਜੀ ਥਰਮਲਾਂ ਦੀ ਉਤਪਾਦਨ ਸਮਰੱਥਾ ਵੀ ਅੱਧੀ ਕਰ ਦਿੱਤੀ। ਬੀਤੀ ਦੇਰ ਸ਼ਾਮ ਰਾਜਪੁਰਾ ਤੇ ਗੋਇੰਦਵਾਲ ਪਲਾਂਟ ਦੇ ਨਾਲ-ਨਾਲ ਤਲਵੰਡੀ ਸਾਬੋ ਦਾ ਇਕ ਯੂਨਿਟ ਅੱਧੀ ਸਮਰੱਥਾ ’ਤੇ ਬਿਜਲੀ ਪੈਦਾ ਕਰ ਰਿਹਾ ਸੀ। ਰਾਜਪੁਰਾ ਦੇ ਦੋਵੇਂ ਯੂਨਿਟ 332 ਅਤੇ 337 ਮੈਗਾਵਾਟ, ਗੋਇੰਦਵਾਲ ਦੇ 148 ਅਤੇ 153 ਮੈਗਾਵਾਟ ਤੇ ਤਲਵੰਡੀ ਸਾਬੋ ਦਾ ਯੂਨਿਟ 333 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ। ਪ੍ਰਾਈਵੇਟ ਦੇ ਨਾਲ-ਨਾਲ ਸਰਕਾਰੀ ਥਰਮਲਾਂ ਦੀ ਸਮਰੱਥਾ ਵੀ ਅੱਧੀ ਕਰ ਦਿੱਤੀ। ਲਹਿਰਾ ਮੁਹੱਬਤ ਤੇ ਰੋਪੜ ਦੇ ਚੱਲ ਰਹੇ ਯੂਨਿਟ ਅੱਧੀ ਸਮਰੱਥਾ ’ਤੇ ਕਰ ਦਿੱਤੇ ਗਏ। ਉਧਰ ਮੌਨਸੂਨ ਦੀ ਆਮਦ ਨਾਲ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਉਲਝੇ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ। ਐਤਕੀਂ ਝੋਨੇ ਦੇ 10 ਜੂਨ ਨੂੰ ਸ਼ੁਰੂ ਹੋਏ ਸੀਜ਼ਨ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਨੂੰ ਵਾਅਦੇ ਅਨੁਸਾਰ 8 ਘੰਟੇ ਬਿਜਲੀ ਸਪਲਾਈ ਨਹੀਂ ਮਿਲੀ। ਹੁਣ ਬਰਸਾਤ ਪੈਣ ਨਾਲ ਝੋਨੇ ਦੀ ਫ਼ਸਲ ਸੰਭਾਲੀ ਜਾ ਸਕੇਗੀ।

 

Have something to say? Post your comment

Subscribe