Friday, November 22, 2024
 

ਪੰਜਾਬ

ਛੋਟੀ ਉਮਰ 'ਚ ਪੰਜਾਬ ਦੇ ਇਸ ਪੁੱਤਰ ਨੇ ਮਾਰੀਆਂ ਵੱਡੀਆਂ ਮੱਲਾਂ, ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ

July 10, 2021 09:59 PM

ਮੱਲੂਨੰਗਲ : ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੱਲੂਨੰਗਲ ਦਾ ਨੌਜਵਾਨ ਬਿਲਾਵਲ ਸਿੰਘ ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ।ਬਿਲਾਵਲ ਨੇ ਨੈਸ਼ਨਲ ਡਿਫੈਂਡ ਅਕੈਡਮੀ (National Defence Academy) ਦਾ ਟੈਸਟ ਪਾਸ ਕਰ ਲੈਫ਼ਟੀਨੈਂਟ ਬਣ ਕੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਬਿਲਾਵਲ ਸਿੰਘ ਦੀ ਉਮਰ ਮਹਿਜ਼ 19 ਸਾਲਾ ਦੀ ਹੈ। ਬਿਲਾਵਲ ਸਿੰਘ ਨੇ ਇੰਨੀ ਛੋਟੀ ਉਮਰ 'ਚ ਇਹ ਉਪਲੱਬਧੀ ਹਾਸਲ ਕਰ ਕੇ ਆਪਣਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪੁੱਤਰ ਦੀ ਇਸ ਪ੍ਰਾਪਤੀ 'ਤੇ ਪੂਰਾ ਪਰਿਵਾਰ ਖੁਸ਼ ਹੈ।

ਘਰ 'ਚ ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਦੱਸ ਦਈਏ ਕਿ ਬਚਪਨ 'ਚ ਹੀ ਬਿਲਾਵਲ ਸਿੰਘ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ ਜਿਸ ਦੇ ਚਲਦਿਆਂ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਦਾਦਾ ਕਰਨੈਲ ਸਿੰਘ ਲੋਹਾਰੀਆ ਅਤੇ ਮਾਤਾ ਨਵਦੀਪ ਕੌਰ ਦੇ ਮੋਢਿਆਂ 'ਤੇ ਪੈ ਗਈ ਸੀ। ਉਨ੍ਹਾਂ ਦੀ ਸਖਤ ਮਿਹਨਤ ਸਦਕਾ ਹੀ ਬਿਲਾਵਲ ਪੜ੍ਹ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਿਆ ਹੈ।

ਬਿਲਵਾਲ ਸਿੰਘ ਨੇ ਮੁੱਢਲੀ ਪੜ੍ਹਾਈ ਹਰਕਿਸ਼ਨ ਪਬਲਿਕ ਸਕੂਲ 'ਚ ਕੀਤੀ ਸੀ। ਇਸ ਤੋਂ ਉਪਰੰਤ ਉਸ ਨੇ NDA ਪੂਣੇ ਤੋਂ 3 ਸਾਲ ਦੀ ਟ੍ਰੇਨਿੰਗ ਕਰ ਕੇ ਟੈਸਟ ਕਲੀਅਰ ਕੀਤਾ ਅਤੇ IMA ਦੇਹਰਾਦੂਨ ਤੋਂ ਇਕ ਸਾਲ ਦੀ ਟ੍ਰੇਨਿੰਗ ਕਰ ਕੇ ਲੈਫ਼ਟੀਨੈਂਟ ਦਾ ਰੈਂਕ ਹਾਸਲ ਕੀਤਾ।

ਬਿਲਵਾਲ ਦੇ ਪਰਿਵਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੇ ਬੈਂਚ ਵਿਚ ਪੰਜਾਬ ਦੇ 20 ਹੋਰ ਬੱਚੇ ਹਨ ਜੋ ਫੌਜੀ ਅਫਸਰ ਬਣੇ ਹਨ। ਉਸ ਦੀ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਉਸ ਦਾ ਬੱਚਾ ਹੋਰਨਾਂ ਲਈ ਮਿਸਾਲ ਬਣਿਆ ਹੈ ਕਿਉਂਕਿ ਕਿ ਬਿਲਵਾਲ ਦੇ ਸਿਰ ਤੇ ਪਿਤਾ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਉਸਨੇ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ।

ਬਿਲਾਵਲ ਸਿੰਘ ਦੇ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਪੜ੍ਹਾਈ 'ਚ ਹੁਸ਼ਿਆਰ ਸੀ। ਪੁੱਤ ਦੀ ਕਾਮਯਾਬੀ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਵੇਖੀ ਜਾ ਸਕਦੀ ਹੈ।

ਬਿਲਾਵਲ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ 'ਚ ਸੇਵਾ ਕਰਨ ਦਾ ਜਜ਼ਬਾ ਉਸ ਨੂੰ ਆਪਣੇ ਨਾਨਾ ਜੀ ਕੋਲੋਂ ਮਿਲਿਆ। ਜੋ ਖ਼ੁਦ ਫ਼ੌਜ 'ਚ ਰਿਟਾਇਰ ਹੋਏ ਹਨ। ਬਿਲਾਵਲ ਸਿੰਘ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ 'ਚ ਹੀ ਰਹਿ ਕੇ ਮਿਹਨਤ ਕਰਨ ਦੀ ਸਲਾਹ ਦਿੱਤੀ।

 

Have something to say? Post your comment

 
 
 
 
 
Subscribe