ਨਵੀਂ ਦਿੱਲੀ : ਦੇਸ਼ ਵਿੱਚ ਡੀਜ਼ਲ-ਪੈਟਰੋਲ (Petrol-Diesel) ਦੀਆਂ ਵਧਦੀਆਂ ਕੀਮਤਾਂ ਦੇ ਵਿੱਚ ਹੁਣ ਦੁੱਧ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਅਮੁਲ (Amul) ਨੇ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ ਹੁਣ ਦੁੱਧ ਕੰਪਨੀ ਮਦਰ ਡੇਇਰੀ (Mother Dairy) ਨੇ ਵੀ ਦੁੱਧ ਦੇ ਮੁੱਲ ਵਧਾ ਦਿੱਤੇ ਹਨ। ਨਵੀਆਂ ਕੀਮਤਾਂ 11 ਜੁਲਾਈ ਤੋਂ ਲਾਗੂ ਹੋਣਗੀਆਂ। ਦੱਸ ਦਈਏ ਕਿ ਮਦਰ ਡੇਇਰੀ ਨੇ 2 ਰੁਪਏ ਪ੍ਰਤੀ ਲਿਟਰ ਦੁੱਧ ਦਾ ਮੁੱਲ ਵਧਾਇਆ ਹੈ। ਨਵੀਂਆਂ ਕੀਮਤਾਂ ਦੁੱਧ ਦੇ ਸਾਰੇ ਪ੍ਰਕਾਰਾਂ 'ਤੇ ਲਾਗੂ ਹੋਣਗੀਆਂ।
ਮਦਰ ਡੇਇਰੀ ਨੇ ਕਿਹਾ, ਆਪਣੇ ਤਰਲ ਦੁੱਧ ਦੀਆਂ ਕੀਮਤਾਂ ਨੂੰ 11 ਜੁਲਾਈ, 2021 ਤੋਂ ਦਿੱਲੀ - ਐਨਸੀਆਰ ਵਿੱਚ ਦੋ ਰੁਪਏ ਪ੍ਰਤੀ ਲਿਟਰ ਵਧਾਉਣ 'ਤੇ ਮਜਬੂਰ ਹੈ। ਬਿਆਨ ਵਿੱਚ ਕਿਹਾ, ਕੰਪਨੀ ਕੁੱਲ ਇਨਪੁਟ ਲਾਗਤਾਂ 'ਤੇ ਮਹਿੰਗਾਈ ਦਾ ਦਬਾਅ ਝੱਲ ਰਹੀ ਹੈ ਜੋ ਪਿਛਲੇ ਇੱਕ ਸਾਲ ਵਿੱਚ ਕਈ ਗੁਣਾ ਵੱਧ ਗਿਆ ਹੈ ਅਤੇ ਹੁਣ ਕੋਰੋਨਾ ਮਹਾਮਾਰੀ ਕਾਰਨ ਦੁੱਧ ਉਤਪਾਦਨ ਵਿੱਚ ਵੀ ਉਸ ਨੂੰ ਸੰਕਟ ਦਾ ਸਾਮਣਾ ਕਰਣਾ ਪੈ ਰਿਹਾ ਹੈ।