ਲੁਧਿਆਣਾ : ਬੁੱਧਵਾਰ ਯਾਨੀ ਅੱਜ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਲੁਧਿਆਣਾ ਦੇ ਸਲੇਮ ਟਾਬਰੀ ਵਿਖੇ ਸਥਿਤ ਪਾਰਕ ਵਿਚ ਸਥਾਪਿਤ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਗ ਲੱਗਾ ਦਿੱਤੀ। ਇੰਨਾ ਹੀ ਨਹੀਂ , ਇਨ੍ਹਾਂ ਨਿਹੰਗ ਸਿੰਘਾਂ ਨੇ ਅੱਗ ਲਗਾਉਣ ਦੀ ਘਟਨਾ ਦੀ ਵੀਡੀਓ ਬਣਾਈ ਅਤੇ ਬਾਅਦ ਵਿਚ ਅੱਗ ਲਗਾਉਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਜੋ ਤੁਸੀਂ ਕਰ ਸਕਦੇ ਹੋ , ਕਰ ਲਿਓ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿੱਥੇ ਵੀ ਰਾਜੀਵ ਗਾਂਧੀ ਦਾ ਬੁੱਤ ਲਗਾਇਆ ਜਾਵੇਗਾ , ਉਹ ਇਸ ਨੂੰ ਅੱਗ ਲਾਉਣਗੇ।
ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਸੀਪੀ ਉੱਤਰੀ ਗੁਰਵਿੰਦਰ ਸਿੰਘ , ਏਸੀਪੀ ਕੇਂਦਰੀ ਵਰਿਆਮ ਸਿੰਘ, ਐਸਐਚਓ ਸਲੇਮ ਟਾਬਰੀ ਗੋਪਾਲ ਕ੍ਰਿਸ਼ਨ , ਡਵੀਜ਼ਨ ਨੰਬਰ 4 ਇੰਚਾਰਜ ਜਸਪਾਲ ਸਿੰਘ ਅਤੇ ਥਾਣਾ ਇੰਚਾਰਜ ਗੁਰਇਕਬਾਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ।
ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਲੇਮ ਟਾਬਰੀ ਪੁਲਿਸ ਥਾਣੇ ਨੇ ਆਈਪੀਸੀ ਦੀ ਧਾਰਾ 153- ਏ (ਫਿਰਕੂਵਾਦ ਫੈਲਾਉਣ ) ਦੇ ਦੋਸ਼ ਵਿਚ ਵੀਡੀਓ ਦੇ ਅਧਾਰ ' ਤੇ ਦੋਹਾਂ ਨਿਹੰਗ ਸਿੰਘਾਂ ਵਿਰੁੱਧ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਿਹੰਗ ਰਮਨਦੀਪ ਸਿੰਘ ਮੰਗੂ ਮਖ , ਪਿੰਡ ਭੋਰਾ ਵਜੋਂ ਹੋਈ ਹੈ ਅਤੇ ਉਸ ਦੇ ਸਾਥੀ ਦੀ ਪਛਾਣ ਨਵੀ ਕੋਕੇਆਂ ਵਾਸੀ ਵਜੋਂ ਹੋਈ ਹੈ। ਕੇਸ ਦਰਜ ਕਰਨ ਤੋਂ ਬਾਅਦ ਦੋਵਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਕੀਤੀ ਜਾ ਰਹੀ ਹੈ।
ਨਾਲ ਹੀ ਘਟਨਾ ਦੀ ਜਾਣਕਾਰੀ ਮਿਲਣ ' ਤੇ ਸ਼ਹਿਰ ਦੇ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਮੰਡ ਮੌਕੇ ' ਤੇ ਪਹੁੰਚੇ। ਦੱਸ ਦਈਏ ਕਿ ਪਹਿਲਾਂ ਰਾਜੀਵ ਗਾਂਧੀ ਦੀ ਇਸੇ ਮੂਰਤੀ ' ਤੇ ਕਾਲਖ਼ ਮਲੀ ਗਈ ਸੀ। ਜਿਸ ਦੇ ਦੋਸ਼ਾਂ 'ਤੇ ਅਕਾਲੀ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ' ਤੇ ਰਿਹਾ ਕਰ ਦਿੱਤਾ ਗਿਆ। ਉਧਰ ਕਾਂਗਰਸ ਨੇਤਾ ਮੰਡ ਨੇ ਦੱਸਿਆ ਕਿ ਇਹ ਅੱਗ ਸ਼ਰਾਰਤੀ ਅਨਸਰ ਨਿਹੰਗ ਸਿੰਘ ਨੇ ਲਗਾਈ ਹੈ। ਉਨ੍ਹਾਂ ਨੇ ਪਹਿਲਾਂ ਵੀ ਧਮਕੀ ਦਿੱਤੀ ਹੈ, ਉਹ ਡਰਦੇ ਨਹੀਂ।