ਖੱਬੇ ਤੋਂ ਸੱਜੇ ਖਿਸਕਿਆ ਦਿਲ
ਬੀਜਿੰਗ : ਕੋਰੋਨਾ ਵਾਇਰਸ ਇਨਫੈਕਸ਼ਨ ਦੇ ਦੁਨੀਆ ਭਰ ’ਚ ਫ਼ੈਲਣ ਤੋਂ ਬਾਅਦ ਲੋਕਾਂ ਨੂੰ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਮਾਸਕ ਪਾਉਣ ਦੀ ਹਿਦਾਇਤ ਦਿਤੀ ਜਾ ਰਹੀ ਹੈ। ਹਾਲਾਂਕਿ ਹੁਣ ਇਸ ਦੇ ਨੁਕਸਾਨ ਵੀ ਸਾਹਮਣੇ ਆਉਣ ਲੱਗੇ ਹਨ। ਕੋਰੋਨਾ ਇਨਫੈਕਸ਼ਨ ਦੇ ਸੈਂਟਰ ਰਹੇ ਵੁਹਾਨ ’ਚ ਬੀਤੇ ਦਿਨੀਂ ਮਾਸਕ ਪਾਉਣ ਕੇ ਰਨਿੰਗ ਕਰ ਰਹੇ ਵਿਅਕਤੀ ਦੇ ਫੇਫੜੇ ਦਬਾਅ ਦੇ ਚਲਦਿਆਂ ਫਟ ਗਏ ਤੇ ਫਿਲਹਾਲ ਉਹ ਹਸਪਤਾਲ ’ਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਪਹਿਲਾਂ ਵੀ 14 ਸਾਲ ਦੇ ਇਕ ਮੁੰਡੇ ਦੀ ਮਾਸਕ ਪਾ ਕੇ ਰਨਿੰਗ ਕਰਨ ਦੇ ਚੱਲਦਿਆਂ ਕਾਰਡੀਅਕ ਅਰੈਸਟ ਨਾਲ ਮੌਤ ਹੋ ਗਈ ਸੀ।
26 ਸਾਲ ਦਾ ਵਿਅਕਤੀ ਕਰੀਬ ਤਿੰਨ ਮੀਲ ਤਕ ਦੌੜ ਚੁੱਕਿਆ ਸੀ ਤੇ ਅਚਾਨਕ ਉਸ ਦੇ ਫ਼ੇਫ਼ੜਿਆਂ ’ਤੇ ਦਬਾਅ ਵੱਧ ਗਿਆ ਤੇ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿਤਾ। ਇਸ ਤੋਂ ਬਾਅਦ ਇਹ ਪਾਰਕ ’ਚ ਹੀ ਬੇਹੋਸ਼ ਹੋ ਗਿਆ ਤੇ ਇਸ ਨੂੰ ਵੁਹਾਨ ਸੈਂਟਰਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਫਿਲਹਾਲ ਇਸ ਆਦਮੀ ਦੇ ਫ਼ੇਫ਼ੜਿਆਂ ਦੀ ਤਿੰਨ ਅਹਿਮ ਸਰਜ਼ਰੀ ਕੀਤੀਆਂ ਗਈਆਂ ਹਨ। ਡਾਕਟਰਾਂ ਮੁਤਾਬਿਕ ਮਾਸਕ ਪਾ ਕੇ ਰਨਿੰਗ ਕਰਨ ਦੇ ਚੱਲਦਿਆਂ ਉਸ ਦੇ ਖੱਬੇ ਫ਼ੇਫ਼ੜੇ ’ਚ ਛੇਦ ਹੋ ਗਿਆ ਸੀ ਤੇ ਉੱਥੇ ਹਵਾ ਨਿਕਲਣ ਲੱਗੀ ਸੀ। ਇਸ ਦਬਾਅ ਦਾ ਅਸਰ ਦਿਲ ’ਤੇ ਵੀ ਪਿਆ ਤੇ ਉਹ ਭਾਰੀ ਦਬਾਅ ਦੇ ਚੱਲਦਿਆਂ ਖੱਬੇ ਤੋਂ ਸੱਜੇ ਖਿਸਕ ਗਿਆ ਜਿਸ ਨਾਲ ਫੇਫੜਿਆਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੈ।