Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਮੋਹਾਲੀ ਦੇ ਪਿੰਡ ਵਿਚ ਵਾਪਰਿਆ ਦਰਦਨਾਕ ਹਾਦਸਾ, ਬੱਚੀ ਦੀ ਮੌਤ

July 02, 2021 08:42 AM

ਮੁਹਾਲੀ : ਮੁਹਾਲੀ ਸ਼ਹਿਰ ਦੇ ਨੇੜੇ ਪਿੰਡ ਕੰਬਾਲੀ ਤੋਂ ਦੁਖਦ ਖ਼ਬਰ ਆਈ ਹੈ। ਜਿਥੇ ਇਕ ਤੀਜੀ ਕਲਾਸ ‘ਚ ਪੜ੍ਹਨ ਵਾਲੀ 8 ਸਾਲਾਂ ਮਾਸੂਮ ਬੱਚੀ ਨੂੰ ਸੱਪ ਨੇ ਡੰਗ ਲਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਸੀਰਤ ਇੱਕ ਸਵਿੱਚ ਬੰਦ ਕਰਨ ਗਈ। ਉਸ ਸਮੇਂ ਹੀ ਉਸ ਜਗ੍ਹਾ ਦੇ ਕੋਲ ਪਏ ਹੋਏ ਮੇਜ ਨੀਚੇ ਇੱਕ ਸੱਪ ਪਹਿਲਾਂ ਤੋਂ ਹੀ ਮੌਜੂਦ ਸੀ ।ਜਿਸਨੇ ਬੱਚੀ ਨੂੰ ਡੰਗ ਮਾਰ ਦਿੱਤਾ। ਬੱਚੀ ਇਕਦਮ ਅੰਦਰ ਦੀ ਤਰਫ ਨੂੰ ਭੱਜੀ। ਅਚਾਨਕ ਵਾਪਰੀ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਾ ਲੱਗ ਸੱਕਿਆ। ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਕੀ ਹੋਇਆ ਕੀ ਹੈ। ਬੱਚੀ ਦਾ ਅਚਾਨਕ ਰੰਗ ਨੀਲਾ ਪੈਣ ਲੱਗ ਪਿਆ। ਬੱਚੀ ਨੂੰ ਸੱਪ ਦੇ ਡੱਸਣ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ। ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਪਰ ਰਸਤੇ ‘ਚ ਗੁਰਸੀਰਤ ਨੇ ਦਮ ਤੋੜ ਦਿੱਤਾ। ਅਚਾਨਕ ਮੌਤ ਦਾ ਦੁਖ ਪਰਿਵਾਰਕ ਮੈਂਬਰਾਂ ਲਈ ਝਲਣਾ ਔਖਾ ਹੈ । ਪੂਰੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

 

Have something to say? Post your comment

Subscribe