ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮਹੋਬਾ ’ਚ ਇਕ ਵਿਆਹ ਬਹੁਤ ਧੂੰਮਧਾਮ ਨਾਲ ਹੋ ਰਿਹਾ ਸੀ। ਲਾੜਾ ਤੇ ਲਾੜੀ ਛੇ ਫੇਰੇ ਲੈ ਚੁੱਕੇ ਸਨ। ਲਾੜੀ ਨੇ ਸੱਤਵਾਂ ਫੇਰਾ ਲੈਣ ਤੋਂ ਅਚਾਨਕ ਹੀ ਮਨਾਂ ਕਰ ਦਿੱਤਾ। ਜਦੋਂ ਲੜਕੀ ਨੂੰ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਨੇ ਕਹਿ ਦਿੱਤਾ ਕਿ ਮੈਨੂੰ ਲੜਕਾ ਪਸੰਦ ਨਹੀਂ ਹੈ। ਇਸ ਲਈ ਵਿਆਹ ਨਹੀਂ ਕਰਾਂਗੀ। ਇਸ ਨੂੰ ਲੈ ਕੇ ਪੰਚਾਇਤ ਬੈਠੀ ਤੇ ਆਖਿਰਕਾਰ ਬਰਾਤ ਨੂੰ ਬਰੰਗ ਪਰਤਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਝਾਂਸੀ ਦੇ ਕੁਲਪਹਾੜ ਤਹਿਸੀਲ ਸਥਿਤ ਮੁਢਾਰੀ ਪਿੰਡ ਤੋਂ ਬਾਰਾਤ ਮਹੋਬਾ ਆਈ ਸੀ। ਲੜਕੀ ਵਾਲਿਆਂ ਨੇ ਬਰਾਤੀਆਂ ਦਾ ਬਹੁਤ ਆਦਰ-ਮਾਨ ਕੀਤਾ, ਬਰਾਤੀ ਵੀ ਖੂਬ ਨੱਚਦੇ ਰਹੇ ਤੇ ਦੂਜੇ ਪਾਸੇ ਪੂਜਾ ਦੀ ਰਸਮ ਪੂਰੀ ਹੋ ਰਹੀ ਸੀ ਤੇ ਜਦੋਂ ਵਾਰੀ ਵਿਆਹ ਦੀ ਆਈ ਤਾਂ ਪੰਡਤ ਦੇ ਮੰਤਰ ਪੜ੍ਹਦੇ ਸਮੇਂ ਲਾੜਾ-ਲਾੜੀ ਅਗਨੀ ਦੇ ਫੇਰੇ ਲੈ ਰਹੇ ਸਨ। ਛੇ ਫੇਰੇ ਪੂਰੇ ਹੋ ਚੁੱਕੇ ਸੀ ਉਦੋਂ ਸੱਤਵੇਂ ਫੇਰੇ ’ਚ ਲੜਕੀ ਰੁਕ ਗਈ। ਪਰਵਾਰ ਨੇ ਲੜਕੀ ਤੋਂ ਕਾਰਨ ਪੁੱਛਿਆ ਤਾਂ ਲੜਕੀ ਨੇ ਕਿਹਾ ਮੈਂ ਇਹ ਵਿਆਹ ਨਹੀਂ ਕਰਾਂਗੀ ਤੇ ਸੱਤਵਾਂ ਫੇਰਾ ਛੱਡ ਕੇ ਅੰਦਰ ਚਲੀ ਗਈ। ਇਸ ਮਗਰੋਂ ਲਾੜੀ ਨੂੰ ਮਨਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀ ਪਰ ਸਫ਼ਲਤਾ ਹੱਥ ਨਾਲ ਲੱਗੀ।