Friday, November 22, 2024
 

ਪੰਜਾਬ

ਪੰਜਾਬ ਵਿਚ ਕੋਰੋਨਾ ਪਾਬੰਦੀਆਂ ਵਿਚ ਬਦਲਾਅ, ਆਈਲੈਟਸ ਸੈਂਟਰ ਖੁਲ੍ਹੇ

June 25, 2021 06:56 PM

ਚੰਡੀਗੜ੍ਹ: ਪੰਜਾਬ ਵਿੱਚ 30 ਜੂਨ ਤੱਕ ਦੇ ਲਈ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਸੰਬੰਧੀ ਪਾਬੰਦੀਆਂ ਹੁਣ 25 ਜੂਨ ਤੋਂ ਵਧਾ ਕੇ 30 ਜੂਨ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿੱਚ ਹੁਣ ਆਈਲੈਟਸ ਸੈਂਟਰ ਖੁੱਲ੍ਹ ਸਕਦੇ ਹਨ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ 30 ਜੂਨ ਤੱਕ ਉਹੀ ਪਾਬੰਦੀਆਂ ਲਾਗੂ ਰਹਿਣਗੀਆਂ ਜੋ 25 ਜੂਨ ਤੱਕ ਲਾਗੂ ਸਨ। ਇੰਨਾ ਹੀ ਨਹੀਂ ਇਸ ਦੇ ਤਹਿਤ ਰਾਤ ਦਾ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਅਤੇ ਲਾਕਡਾਉਨ ਸ਼ਨੀਵਾਰ ਨੂੰ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਉਪਲਬਧ ਹੋਣਗੀਆਂ।

ਇਹ ਵੀ ਪੜ੍ਹੋ : ਮਾਸਕ ਨਾ ਪਾਉਣ 'ਤੇ ਮਾਰੀ ਗੋਲੀ


ਇਸ ਦੇ ਨਾਲ, ਜਿੰਮ, ਕੈਫੇ, , ਹੋਟਲ, ਰੈਸਟੋਰੈਂਟ, ਢਾਬਿਆਂ ਅਤੇ ਸਿਨੇਮਾਘਰਾਂ ਆਦਿ ਪਹਿਲਾਂ ਦੀ ਤਰ੍ਹਾਂ 50% ਸਮਰੱਥਾ ਨਾਲ ਖੁੱਲ੍ਹਣਗੇ। ਇਸਦੇ ਨਾਲ, ਇੱਥੇ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਏਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰਾਂ, ਪੱਬਾਂ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸਦੇ ਨਾਲ ਹੀ ਫਿਲਹਾਲ ਸਕੂਲ ਅਤੇ ਕਾਲਜ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਹਨ। ਇਨ੍ਹਾਂ ਨਿਯਮਾਂ ਵਿੱਚ, 50 ਤੋਂ ਵੱਧ ਲੋਕ ਵਿਆਹ ਅਤੇ ਸੰਸਕਾਰ ਲਈ ਸ਼ਾਮਲ ਨਹੀਂ ਹੋ ਸਕਦੇ। ਨਾਨ ਏ.ਸੀ. ਬੱਸਾਂ ਪੂਰੀਆਂ ਜਦਕਿ ਏ.ਸੀ. ਬੱਸਾਂ 50 ਫ਼ੀਸਦੀ ਲੋਕਾਂ ਨਾਲ ਚੱਲਣਗੀਆਂ। ਇਸਦੇ ਨਾਲ ਹੀ ਜ਼ਿਲ੍ਹਿਆਂ ਵਿੱਚ ਬਾਕੀ ਰਿਆਇਤਾਂ / ਛੋਟਾਂ ਦਾ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੀ ਸੌਂਪਿਆ ਗਿਆ ਹੈ

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ 

 

Have something to say? Post your comment

 
 
 
 
 
Subscribe