Friday, November 22, 2024
 

ਪੰਜਾਬ

ਕੀ ਕਿਹਾ ਅੱਜ ਕੇਜਰੀਵਾਲ, ਕੁੰਵਰ ਵਿਜੇ ਪ੍ਰਤਾਪ ਸਿੰਘ, ਬਿਕਰਮ ਮਜੀਠੀਆ ਤੇ ਬੀਬਾ ਬਾਦਲ ਨੇ

June 21, 2021 06:37 PM

ਸਿੱਖ ਚਿਹਰਾ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ

ਅੰਮ੍ਰਿਤਸਰ : ਅਰਵਿੰਦ ਕੇਜਰੀਵਾਲ ਨੇ ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸਆਈਟੀ ਦੇ ਮੁਖੀ ਰਹਿ ਚੁੱਕੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ (Kunwar Vijay Partap In AAP ) ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ। ਇਸ ਦੌਰਾਨ ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਨੇ ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ’ਤੇ ਬੋਲਦੇ ਹੋਏ ਕਿਹਾ ਕਿ ‘ਆਪ’ ਬਹੁਤ ਜਲਦ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ ਅਤੇ ਜਿਹੜੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ ਉਸ ’ਤੇ ਪੂਰੇ ਪੰਜਾਬ ਨੂੰ ਮਾਣ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ’ਚੋਂ ਹੋਵੇਗਾ।

ਆਪ' ਵਿਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦਾ ਬਿਆਨ

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ, ‘ਮੈਂ ਰਾਜਨੀਤੀ ਕਰਨ ਨਹੀਂ ਬਲਕਿ ਇਸ ਦੀ ਪਰਿਭਾਸ਼ਾ ਬਦਲਣ ਆਇਆ ਹਾਂ। ਪੰਜਾਬ 'ਚ ਮਾਫੀਆ ਦਾ ਰਾਜ ਹੋ ਗਿਆ ਹੈ, ਨਾ ਪਤਾ ਲੱਗਦਾ ਕੌਣ ਕਿਸ ਦੇ ਨਾਲ ਹੈ, ਇਹ ਸਭ ਰਲ਼ੇ ਹੋਏ ਨੇ। ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕਾਂ ਨੂੰ ਕਿਵੇਂ ਮਿਲੇਗਾ’।

 

ਕੁੰਵਰ ਵਿਜੇ ਪ੍ਰਤਾਪ ਦੇ ਆਪ ਚ ਸ਼ਾਮਲ ਹੋਣ ਤੋਂ ਬਾਅਦ ਬੀਬੀ ਬਾਦਲ ਦਾ ਬਿਆਨ

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸਆਈਟੀ ਦੇ ਮੁਖੀ ਰਹਿ ਚੁੱਕੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ (Kunwar Vijay Partap In AAP ) ਆਪ ਵਿਚ ਸ਼ਾਮਲ ਹੋਏ। ਕੁੰਵਰ ਵਿਜੇ ਪ੍ਰਤਾਪ ਦੇ ਆਪ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਬਿਆਨ ਆਇਆ ਹੈ। ਬੀਬੀ ਬਾਦਲ ਨੇ ਤੰਜ਼ ਕੱਸਦਿਆਂ ਕਿਹਾ ਕਿ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਆਪ ਅਤੇ ਕਾਂਗਰਸ ਬੇਅਦਬੀ ਨਾਲ ਜੁੜੇ ਕੇਸ ਨੂੰ ਸੁਲਝਾਉਣਾ ਨਹੀਂ ਚਾਹੁੰਦੀਆਂ ਸਨ।

ਉਹਨਾਂ ਲਿਖਿਆ, ''ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਹੁਣ ਇਹ ਸਾਫ਼ ਹੈ ਕਿ ਆਪ ਤੇ ਕਾਂਗਰਸ ਕਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਨਾਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੋਵੇਂ ਪਾਰਟੀਆਂ ਕਦੇ ਵੀ ਬੇਅਬਦੀ ਨਾਲ ਜੁੜੇ ਕੇਸਾਂ ਨੂੰ ਸੁਲਝਾਉਣਾ ਨਹੀਂ ਚਾਹੁੰਦੀਆਂ ਅਤੇ ਇਸ ਸੰਜੀਦਾ ਮਸਲੇ ਉੱਤੇ ਆਪਣੇ ਸਿਆਸੀ ਮੁਫ਼ਾਦ ਲਈ ਸਿਆਸਤ ਖੇਡ ਰਹੀਆਂ ਹਨ।'' 

ਦੱਸ ਦਈਏ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ, ‘ਮੈਂ ਰਾਜਨੀਤੀ ਕਰਨ ਨਹੀਂ ਬਲਕਿ ਇਸ ਦੀ ਪਰਿਭਾਸ਼ਾ ਬਦਲਣ ਆਇਆ ਹਾਂ। ਪੰਜਾਬ 'ਚ ਮਾਫੀਆ ਦਾ ਰਾਜ ਹੋ ਗਿਆ ਹੈ, ਨਾ ਪਤਾ ਲੱਗਦਾ ਕੌਣ ਕਿਸ ਦੇ ਨਾਲ ਹੈ, ਇਹ ਸਭ ਰਲ਼ੇ ਹੋਏ ਨੇ। ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਆਮ ਲੋਕਾਂ ਨੂੰ ਕਿਵੇਂ ਮਿਲੇਗਾ’।

ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਇਤਿਹਾਸ ਚ ਅੱਜ ਕਾਲਾ ਦਿਨ ਹੈ। ਕੁੰਵਰ ਵਿਜੇ ਪ੍ਰਤਾਪ ਖਿਲਾਫ ਵਰ੍ਹਦਿਆਂ ਮਜੀਠੀਆ ਨੇ ਕਿਹਾ ਇਕ ਅਧਿਕਾਰੀ ਦੀ ਜ਼ਿੰਮੇਵਾਰੀ ਇਨਸਾਫ ਦੇਣ ਦੀ ਹੋਵੇ ਪਰ ਇਕ ਪਾਸੜ ਕਾਰਵਾਈ ਕਰਕੇ ਯੂਪੀਐਸਸੀ 'ਤੇ ਕਾਲਾ ਧੱਬਾ ਲਾਇਆ। ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਕੇਜਰੀਵਾਲ ਨੇ IG ਨੂੰ ਅਕਾਲੀ ਦਲ ਖਿਲਾਫ ਜਾਂਚ ਲਈ ਪਲਾਂਟ ਕੀਤਾ ਸੀ।

ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਆਪ (ਕੇਜਰੀਵਾਲ ਤੇ ਗਾਂਧੀ ਪਰਿਵਾਰ) ਦੀ ਮਿਲੀਭੁਗਤ ਦਾ ਸਬੂਤ ਹੋਰ ਕੋਈ ਨਹੀਂ ਮਿਲ ਸਕਦਾ। ਪਹਿਲਾਂ 'ਆਪ' ਤੇ ਕਾਂਗਰਸ ਨੇ ਸਰਕਾਰ ਬਣਾਈ। ਪੰਜਾਬ 'ਚ ਨਵੀਂ ਖੇਡ ਖੇਡੀ ਗਈ। ਆਪ ਦੇ ਵਿਧਾਇਕ ਕਾਂਗਰਸ 'ਚ ਗਏ ਪਰ ਅਸਤੀਫੇ ਪ੍ਰਵਾਨ ਨਹੀਂ ਕੀਤੇ।

 

Have something to say? Post your comment

 
 
 
 
 
Subscribe