‘ਆਪ’ ਦੀ ਸਰਕਾਰ ਬਣਨ ਤੇ ਸਿੱਖ ਸਮਾਜ ਦਾ ਸੀ ਐਮ ਹੋਵੇਗਾ ਜਿਸ ਤੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਮਾਣ: ਕੇਜਰੀਵਾਲ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਾਬਕਾ ਆਈ-ਜੀ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਵਿੱਚ ਰਸਮੀ ਤੌਰ ’ਤੇ ਸਮੂਲੀਅਤ ਕਰ ਕੇ ਸਿਆਸਤ ਵਿੱਚ ਆਪਣਾ ਕਦਮ ਰੱਖ ਦਿੱਤਾ ਹੈ। ਅੰਮ੍ਰਿਤਸਰ ਸਰਕਟ ਹਾਊਸ ਵਿੱਚ ਰੱਖੀ ਗਈ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਆਪ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਚੀਮਾ, ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਜਰਨੇਲ ਸਿੰਘ, ਸਹਿ ਪ੍ਰਭਾਰੀ ਰਾਘਵ ਚੱਡਾ ਸਮੇਤ ਆਪ ਦੇ ਸਮੂਹ ਐਮ ਐਲ ਏ ਤੇ ਅਨੇਕਾਂ ਵਰਕਰਾਂ ਦੀ ਮਜੂਦਗੀ ਵਿੱਚ ਕੇਜਰੀਵਾਲ ਨੇ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਸਨਮਾਣ ਚਿੰਨ੍ਹ ਦੇ ਕਿ ਸਨਮਾਨਿਤ ਕੀਤਾ॥ ਇਸ ਮੌਕੇ ਉਨ੍ਹਾ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਇੱਕ ਇਮਾਨਦਾਰ ਅਫਸਰ ਰਹੇ ਹਨ। ਜਿੰਨ੍ਹਾ ਦੀ ਇਮਾਨਦਾਰੀ ਦੀਆਂ ਸਿਫਤਾਂ ਉਨ੍ਹਾ ਦੇ ਵਿਰੋਧੀ ਵੀ ਕਰਦੇ ਆ ਰਹੇ ਹਨ। ਉਨ੍ਹਾ ਨੇ ਬਰਗਾੜੀ ਕਾਂਡ ਦੇ ਮਾਸਟਰ ਮਾਈਂਡ ਦਾ ਪਤਾ ਲਗਾ ਲਿਆ ਸੀ। ਕੁੰਵਰ ਵਿਜੇ ਪ੍ਰਤਾਪ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦੁਆਊਣ ਤੇ ਪੰਜਾਬ ਦੇ ਲੋਕਾਂ ਨੂੰ ਨਿਆ ਦੁਆਊਣਾ ਚਾਹੂੰਦੇ ਸਨ। ਪ੍ਰੰਤੂ ੳੇਨ੍ਹਾ ਦੇ ਖਿਲਾਫ ਸਾਰਾ ਸਰਕਾਰੀ ਸਿਸਟਮ ਹੋ ਗਿਆ। ਜਿਸ ਕਰਕੇ ਪੰਜਾਬ ਲਈ ਖੁੱਲ ਕਿ ਗੱਲ ਕਰਨ ਲਈ ਉਨ੍ਹਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਹੁਣ ਆਪ ਨਾਲ ਰਲ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਹਿੱਤਾ ਲਈ ਕੰਮ ਕਰਨਾ ਚਾਹੂੰਦੇ ਹਨ।