ਆਸਟ੍ਰੇਲੀਆ : ਜੀ-7 ਸੰਮੇਲਨ ਵਿਚ ਹਿੱਸਾ ਲੈਣ ਮਗਰੋਂ ਪ੍ਰਧਾਨ ਮੰਤਰੀ ਮੌਰੀਸਨ ਸਣੇ ਆਸਟ੍ਰੇਲੀਆਈ ਤੋਂ ਗਿਆ 40 ਆਗੂਆਂ ਅਤੇ ਹੋਰ ਸਟਾਫ਼ ਮੈਂਬਰਾਂ ਦਾ ਜੱਥਾ ਵਾਪਸ ਕੈਨਬਰਾ ਪਰਤ ਆਇਆ ਹੈ ਅਤੇ ਸੱਭ ਨੂੰ 14 ਦਿਨਾਂ ਲਈ ਏਕਾਂਤਵਾਸ ਕਰ ਦਿਤਾ ਗਿਆ ਹੈ। ਇਸ ਜਥੇ ਵਿਚ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਉਨ੍ਹਾਂ ਦੇ ਮੰਤਰਾਲੇ ਦੇ ਹੋਰ ਸਟਾਫ਼ ਦੇ ਨਾਲ ਪੱਤਰਕਾਰ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਇਕ ਲਾਜ ਵਿਚ ਏਕਾਂਤਵਾਸ ਹੋਣ ਦੀ ਇਜਾਜ਼ਤ ਦਿਤੀ ਗਈ ਹੈ। ਉਪਰੋਕਤ ਸਟਾਫ਼ ਵਿਚੋਂ 30 ਜਣਿਆਂ ਨੂੰ ਤਾਂ ਆਸਟ੍ਰੇਲੀਆਈ ਯੂਨੀਵਰਸਟੀ ਵਿਚ ਇਕ ਵਿਦਿਆਰਥੀਆਂ ਦੇ ਹੋਸਟਲ ਵਿਚ ਆਈਸੋਲੇਟ ਕੀਤਾ ਗਿਆ ਹੈ ਜਦੋਂ ਕਿ 10 ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਕੁਆਰਨਟੀਨ ਕੀਤਾ ਗਿਆ ਹੈ।