Saturday, January 18, 2025
 

ਸੰਸਾਰ

ਚੀਨ ਨੇ ਕਿਹਾ ਕੋਰੋਨਾ ਦਾ ਪਹਿਲਾ ਮਾਮਲਾ ਤਾਂ ਅਮਰੀਕਾ ਵਿਚ ਮਿਲਿਆ ਸੀ

June 17, 2021 03:44 PM

ਚੀਨ ’ਚ ਪਹਿਲਾ ਮਾਮਲਾ ਮਿਲਣ ਤੋਂ ਪਹਿਲਾਂ ਅਮਰੀਕਾ ’ਚ ਮਿਲੇ ਸਨ 5 ਮਾਮਲੇ

ਸੰਘਾਈ : ਹਾਲੇ ਤਕ ਤਾਂ ਅਮਰੀਕਾ ਸਣੇ ਹੋਰ ਦੇਸ਼ ਚੀਨ ’ਤੇ ਦੋਸ਼ ਮੜਦੇ ਨਜ਼ਰ ਆਏ ਸਨ ਪਰ ਹੁਣ ਚੀਨ ਨੇ ਸਾਰਿਆਂ ਨੂੰ ਇਸ ਸਬੰਧੀ ਆਪਣਾ ਜਵਾਬ ਦਿਤਾ ਹੈ। ਚੀਨ ਦੇ ਮੁੱਖ ਮਹਾਂਮਾਰੀ ਵਿਗਿਆਨੀ ਤੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਮੁਖੀ ਜੈਂਗ ਗੁਆਂਗ ਨੇ ਕਿਹਾ ਹੈ ਕਿ ਚੀਨ ’ਚ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਉਣ ਨਾਲ ਕਰੀਬ ਇਕ ਹਫ਼ਤਾ ਪਹਿਲਾਂ ਹੀ ਦਸੰਬਰ ਦੀ ਸ਼ੁਰੂਆਤ ’ਚ ਇਸ ਦੇ ਕਰੀਬ ਪੰਜ ਮਾਮਲੇ ਅਮਰੀਕਾ ਦੇ ਸੱਤ ਵੱਖ-ਵੱਖ ਸੂਬਿਆਂ ’ਚ ਸਾਹਮਣੇ ਆ ਚੁੱਕੇ ਸਨ। ਉਨ੍ਹਾਂ ਮੁਤਾਬਕ ਦਸੰਬਰ 2019 ਤੋਂ ਪਹਿਲਾਂ ਹੀ ਇਹ ਵਾਇਰਸ ਅਮਰੀਕਾ ’ਚ ਦੂਜੀ ਜਗ੍ਹਾਂ ’ਤੇ ਫੈਲ ਚੁੱਕਾ ਸੀ। ਜੈਂਗ ਨੇ ਯੂਐਸ ਦੀ ਕੌਮੀ ਸਿਹਤ ਸੰਸਥਾ ’ਚ ਪਬਲਿਸ਼ ਹੋਈ ਇਕ ਰਿਸਰਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਅਗਲੇ ਪੜਾਅ ’ਚ ਕੋਰੋਨਾ ਦੀ ਉਤਪਤੀ ਦੀ ਜਾਂਚ ਨੂੰ ਲੈ ਕੇ ਪਹਿਲ ਨੰਬਰ ’ਤੇ ਅਮਰੀਕਾ ਹੋਣਾ ਚਾਹੀਦੈ। ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ’ਚ ਛਾਪੀ ਖ਼ਬਰ ਮੁਤਾਬਕ ਹੁਣ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਪੂਰਾ ਧਿਆਨ ਅਮਰੀਕਾ ਦੀ ਵੱਲ ਹੋਣਾ ਚਾਹੀਦਾ ਹੈ। ਗਲੋਬਲ ਟਾਈਮਜ਼ ਨੇ ਆਪਣੀ ਖ਼ਬਰ ’ਚ ਲਿਖਿਆ ਹੈ ਕਿ ਅਮਰੀਕਾ ਨੇ ਸ਼ੁਰੂਆਤ ’ਚ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਦੀ ਟੈਸਟਿੰਗ ਦੀ ਰਫਤਾਰ ਨੂੰ ਕਾਫੀ ਘੱਟ ਰੱਖਿਆ ਸੀ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਜੈਵਿਕ ਪ੍ਰਯੋਗਸ਼ਾਲਾਵਾਂ ਦਾ ਗੜ੍ਹ ਹੈ। ਗਲੋਬਲ ਟਾਈਮਜ਼ ਨੇ ਜੈਂਗ ਦੇ ਹਵਾਲੇ ਤੋਂ ਕਿਹਾ ਹੈ ਕਿ ਅਮਰੀਕਾ ’ਚ ਬਾਇਉ-ਹਥਿਆਰਾਂ ਨਾਲ ਸਬੰਧਿਤ ਸਾਰੇ ਮਾਮਲੇ ਜਾਂਚ ਦੇ ਦਾਇਰੇ ’ਚ ਆਉਣੇ ਚਾਹੀਦੇ ਹਨ।

👉 (ਹੋਰ ਖ਼ਬਰਾਂ ਲਈ ਇਥੇ ਕਲਿਕ ਕਰੋ)

 

 

Have something to say? Post your comment

 
 
 
 
 
Subscribe