ਨਵੀਂ ਦਿੱਲੀ : ਕੇਂਦਰ ਦੀ ਚਿਤਾਵਨੀ ਦੇ ਬਾਵਜੂਦ ਇੰਟਰਨੈੱਟ ਮੀਡੀਆ ਦੇ ਨਵੇਂ ਨਿਯਮਾਂ ਦਾ ਪਾਲਣ ਨਹੀਂ ਕਰਨ ’ਤੇ ਸਰਕਾਰ ਨੇ ਆਈਟੀ ਐਕਟ ਦੇ ਤਹਿਤ ਪ੍ਰਾਪਤ ਸੁਰੱਖਿਆ ਦਾ ਅਧਿਕਾਰ ਟਵਿੱਟਰ ਤੋਂ ਵਾਪਸ ਲੈ ਲਿਆ ਹੈ। ਯਾਨੀ ਕਿਸੇ ਪ੍ਰਕਾਰ ਦੀ ਸ਼ਿਕਾਇਤ ਮਿਲਣ ’ਤੇ ਟਵਿੱਟਰ ਖਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਟਵਿੱਟਰ ਦੇ ਤੇਵਰ ਨਰਮ ਪੈ ਗਏ ਹਨ। ਟਵਿੱਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਉਹ ਨਵੇਂ ਨਿਯਮਾਂ ਨੂੰ ਮੰਨਣ ਲਈ ਤਿਆਰ ਹੈ। ਪੰਜ ਜੂਨ ਨੂੰ ਸਰਕਾਰ ਨੇ ਨਿਯਮਾਂ ਦਾ ਪਾਲਨ ਲਈ ਵੀ ਆਖਰੀ ਚਿਤਾਵਨੀ ਹੈ। ਟਵਿੱਟਰ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਪ੍ਰਕਿਰਿਆ ਦੇ ਹਰ ਪੜਾਅ ਦੀ ਤਰੱਕੀ ਦੀ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਸੂਚਿਤ ਕਰ ਰਹੇ ਹਨ। ਅੰਤਰਿਮ ਮੁੱਖ ਅਨੁਪਾਲਨ ਅਧਿਕਾਰੀ ਨੂੰ ਬਰਕਰਾਰ ਰੱਖਿਆ ਗਿਆ ਹੈ ਤੇ ਵੇਰਵਾ ਜਲਦ ਹੀ ਸਿੱਧੇ ਮੰਤਰਾਲੇ ਦੇ ਨਾਲ ਸਾਂਝਾ ਕੀਤਾ ਜਾਵੇਗਾ। ਟਵਿੱਟਰ ਨਵੇਂ ਦਿਸ਼ਾਂ-ਨਿਰਦੇਸ਼ਾਂ ਦਾ ਪਾਲਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ।