ਫਰਾਂਸ : ਜੋਕੋਵਿਚ ਨੇ ਪੰਜਵੀਂ ਸੀਡ ਯੂਨਾਨ ਦੇ ਸਤੇਫ਼ਾਨੋਸ ਸਿਤਸਿਪਾਸ ਦੀ ਸਖ਼ਤ ਚੁਣੌਤੀ 'ਤੇ ਚਾਰ ਘੰਟੇ 11 ਮਿੰਟ 'ਚ 6-7, 2-6, 6-3, 6-2, 6-4 ਨਾਲ ਕਾਬੂ ਪਾਉਂਦੇ ਹੋਏ ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ਦਾ ਖਿਤਾਬ ਜਿੱਤ ਲਿਆ ਜੋਕੋਵਿਚ ਦਾ ਇਹ 19ਵਾਂ ਗਰੈਂਡ ਸਲੇਮ ਖਿਤਾਬ ਹੈ ਅਤੇ ਇਸ ਦੇ ਨਾਲ ਹੀ ਉਹ ਸਾਰੇ ਗਰੈਂਡ ਸਲੇਮ ਦੋ-ਦੋ ਵਾਰ ਜਿੱਤਣ ਵਾਲੇ ਓਪਨ ਯੁੱਗ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਖਿਡਾਰੀ ਬਣ ਗਏ ਹਨ।
ਜੋਕੋਵਿਚ ਦੇ ਦੋ-ਦੋ ਵਾਰ ਸਾਰੇ ਗਰੈਂਡ ਸਲੇਮ ਖਿਤਾਬ ਜਿੱਤਣ ਦੀ ਪ੍ਰਾਪਤੀ ਇਸ ਤੋਂ ਪਹਿਲਾਂ ਦੁਨੀਆ ਦੇ ਦੋ ਹੋਰ ਖਿਡਾਰੀਆਂ ਰਾਇ ਐਮਸਰਨ ਅਤੇ ਰੋਡ ਲੇਵਰ ਨੂੰ ਹਾਸਲ ਸੀ ਜੋਕੋਵਿਚ ਆਪਣੇ 19ਵੇਂ ਗਰੈਂਡ ਸਲੇਮ ਖਿਤਾਬ ਨਾਲ ਹੁਣ ਸਵਿਟਜਰਲੈਂਡ ਦੇ ਰੋਜ਼ਰ ਫੇਡਰਰ ਅਤੇ ਸਪੇਨ ਦੇ ਨਡਾਲ ਦੇ 20-20 ਗਰੇਂਡ ਸਲੇਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਤੋਂ ਮਾਤਰ ਇੱਕ ਗਰੈਂਡ ਸਲੇਮ ਪਿੱਛੇ ਰਹਿ ਗਏ ਹਨ। ਸਰਬੀਆਈ ਖਿਡਾਰੀ ਨੇ ਇਸ ਤੋਂ ਪਹਿਲਾਂ ਰੋਲਾਂ ਗੈਰਾਂ 'ਚ ਖਿਤਾਬ 2016 'ਚ ਜਿੱਤਿਆ ਸੀ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੇ ਇਸ ਸੈਸ਼ਨ ਦੀ ਸ਼ੁਰੂਆਤ 'ਚ ਆਸਟਰੇਲੀਆ ਓਪਨ ਦਾ ਖਿਤਾਬ ਨੌਵੀਂ ਵਾਰ ਜਿੱਤਿਆ ਸੀ।