Saturday, January 18, 2025
 

ਸੰਸਾਰ

ਚੀਨ ਦੇ ਗੈਸ ਪਾਇਪ ਲਾਈਨ ’ਚ ਧਮਾਕੇ ਦੌਰਾਨ 12 ਦੀ ਗਈ ਜਾਨ

June 13, 2021 04:08 PM

ਬੀਜਿੰਗ : ਚੀਨ ਵਿਚ ਇਕ ਗੈਸ ਪਾਈਪ ਲਾਈਨ ਵਿਚ ਹੋਏ ਧਮਾਕੇ ਵਿਚ ਕਈ ਜਣਿਆਂ ਦੀ ਜਾਨ ਚਲੀ ਗਈ ਅਤੇ 100 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਵੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੱਧ ਚੀਨ ਦੇ ਰਿਹਾਇਸ਼ੀ ਇਲਾਕੇ ਵਿਚ ਐਤਵਾਰ ਸਵੇਰੇ ਭਿਆਨਕ ਗੈਸ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰਤ ਮੀਡੀਆ ਨੇ ਇਹ ਖ਼ਬਰ ਦਿੱਤੀ।
ਇਹ ਧਮਾਕਾ ਹੁਬੇਈ ਸੂਬੇ ਦੇ ਝਾਂਗਵਾਨ ਜ਼ਿਲ੍ਹੇ ਦੇ ਸ਼ਿਆਨ ਸ਼ਹਿਰ ਵਿਚ ਸਵੇਰੇ ਕਰੀਬ 6:30 ਵਜੇ ਹੋਇਆ। ਖ਼ਬਰਾਂ ਮੁਤਾਬਕ ਜ਼ਿਲ੍ਹੇ ਵਿਚ ਇਕ ਬਾਜ਼ਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਲਾਕੇ ਤੋਂ 150 ਲੋਕਾਂ ਨੂੰ ਕੱਢਿਆ ਹੈ ਜਿਹਨਾਂ ਵਿਚੋਂ 39 ਗੰਭੀਰ ਰੂਪ ਨਾਲ ਜ਼ਖਮੀ ਹਨ। ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਵੀਬੋ’ ’ਤੇ ਪ੍ਰਸਾਰਿਤ ਤਸਵੀਰਾਂ ਅਤੇ ਵੀਡੀਓ ਫੁਟੇਜ ਵਿਚ ਘਰ ਢਹਿ-ਢੇਰੀ ਦਿਸੇ ਅਤੇ ਬਚਾਅ ਕਰਮੀ ਇਹਨਾਂ ਨੁਕਸਾਨੇ ਗਏ ਘਰਾਂ ਤੋਂ ਵੱਡੇ ਪੱਧਰ ’ਤੇ ਮਲਬਾ ਹਟਾਉਂਦੇ ਦਿਸੇ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ ਕਿਉਂਕਿ ਤਲਾਸ਼ ਅਤੇ ਬਚਾਅ ਕੰਮ ਜਾਰੀ ਹੈ।

 ਹੋਰ ਖ਼ਬਰਾਂ ਪੜ੍ਹਨ ਲਈ ਇਥੇ ਕਲਿਕ ਕਰੋ

 

Have something to say? Post your comment

 
 
 
 
 
Subscribe