Friday, November 22, 2024
 

ਪੰਜਾਬ

ਨਸ਼ੇ ਕਾਰਨ 25 ਸਾਲਾ ਨੌਜਵਾਨ ਦੀ ਗਈ ਜਾਨ

May 26, 2019 05:20 PM

ਫ਼ਿਰੋਜ਼ਪੁਰ : ਸ਼ਹਿਰ ਦੀ ਬਸਤੀ ਸ਼ੇਖਾਂ ਵਾਲੀ ਵਿਚ ਸ਼ਨੀਵਾਰ ਇਕ ਨਸ਼ੇ ਦੇ ਆਦੀ ਕਰੀਬ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਨੀਲ ਪੁੱਤਰ ਮਨੋਹਰ ਨਸ਼ੇ ਦੇ ਟੀਕੇ ਲਾਉਂਦਾ ਸੀ ਅਤੇ ਟੀਕੇ ਲਾਉਣ ਕਾਰਨ ਉਸ ਦੇ ਗੁਰਦੇ ਫੇਲ ਹੋ ਗਏ ਸਨ ਅਤੇ ਉਹ ਪੀਲੀਆ ਜਾਂ ਐੱਚ. ਆਈ. ਵੀ. ਆਦਿ ਕਈ ਬੀਮਾਰੀਆਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਸੀ ਅਤੇ ਮ੍ਰਿਤਕ ਦੀ ਇਕ ਵੀ ਬੇਟੀ ਹੈ। ਮ੍ਰਿਤਕ ਲੜਕੇ ਦੇ ਚਾਚਾ ਕੌਂਸਲਰ ਬੱਬੂ ਪ੍ਰਧਾਨ ਵਾਸੀ ਬਸਤੀ ਸ਼ੇਖਾਂ ਵਾਲੀ ਨੇ ਦਸਿਆ ਕਿ ਸੁਨੀਲ ਦਾ ਪਿਛਲੇ ਕਾਫੀ ਸਮੇਂ ਤੋਂ ਇਲਾਜ ਚੱਲ ਰਿਹਾ ਸੀ, ਜਿਸ ਦੀ ਫਰੀਦਕੋਟ ਮੈਡੀਕਲ ਕਾਲਜ 'ਚ ਸ਼ਨੀਵਾਰ ਮੌਤ ਹੋ ਗਈ।

 

 

Have something to say? Post your comment

 
 
 
 
 
Subscribe