Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ ਨੌਜਵਾਨ ਦੀ ਮੌਤ

May 26, 2019 05:01 PM

ਖਡੂਰ ਸਾਹਿਬ : ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਾਤੀ ਉਮਰਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਚਾਚਾ ਸੁਖਰਾਮ ਸਿੰਘ, ਦਾਦੀ ਸੁਰਜੀਤ ਕੌਰ ਅਤੇ ਭੈਣਾਂ ਹਰਪ੍ਰੀਤ ਕੌਰ ਤੇ ਸਰਬਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਨੌਜਵਾਨ ਸ਼ਮਸ਼ੇਰ ਸਿੰਘ (19) ਬੀਤੇ ਕੁਝ ਸਮੇਂ ਤੋਂ ਜਲੰਧਰ ਵਿਖੇ ਕੰਮ ਕਰਦਾ ਸੀ ਅਤੇ ਨਸ਼ਿਆਂ ਦਾ ਆਦੀ ਸੀ। ਜਲੰਧਰ ਤੋਂ ਘਰ ਵਾਪਸ ਆਉਂਦੇ ਸਮੇਂ ਕਸਬਾ ਜੰਡਿਆਲਾ ਗੁਰੂ ਵਿਖੇ ਉਸ ਨੇ ਸੁੰਨਸਾਨ ਥਾਂ 'ਤੇ ਜਾ ਕੇ ਖ਼ੁਦ ਨੂੰ ਨਸ਼ੇ ਵਾਲਾ ਟੀਕਾ ਲਗਾ ਲਿਆ ਅਤੇ ਵਾਪਸ ਘਰ ਜਾਣ ਲੱਗਾ। ਨਸ਼ੇ ਦੇ ਓਵਰਡੋਜ਼ ਕਾਰਨ ਉਹ ਸੜਕ 'ਤੇ ਡਿੱਗ ਪਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਘਟਨਾ ਸੰਬੰਧੀ ਸੂਚਨਾ ਮਿਲਣ 'ਤੇ ਜਦੋਂ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸ਼ਮਸ਼ੇਰ ਦੀ ਬਾਂਹ 'ਤੇ ਟੀਕੇ ਦਾ ਨਿਸ਼ਾਨ ਸੀ ਅਤੇ ਉਸ ਦੇ ਨੱਕ 'ਚੋਂ ਖੂਨ ਵਗ ਰਿਹਾ ਸੀ।

 

 

Have something to say? Post your comment

Subscribe