ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ 'ਤੇ ਇਕ ਵਾਰ ਫਿਰ ਡਰੋਨ ਦਿਸਿਆ। ਪਾਕਿਸਤਾਨ ਵੱਲੋਂ ਅਜਨਾਲਾ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ 'ਚ ਆਏ ਇਸ ਡਰੋਨ ਨੂੰ ਜਦੋਂ ਬੀਐੱਸਐੱਫ ਜਵਾਨਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਖਦਸ਼ਾ ਹੈ ਕਿ ਕਿਤੇ ਡਰੋਨ ਤੋਂ ਹਥਿਆਰ ਜਾਂ ਨਸ਼ੇ ਦੀ ਖੇਪ ਤਾਂ ਨਹੀਂ ਸੁੱਟੀ ਗਈ। ਬੀਐੱਸਐੱਫ ਨੇ ਆਲੇ-ਦੁਆਲੇ ਸਰਚ ਆਪ੍ਰੇਸ਼ਨ ਚਲਾ ਦਿੱਤਾ ਹੈ।