ਮੈਲਬੋਰਨ : ਮੈਲਬੋਰਨ ਅੰਦਰ ਤਾਲਾਬੰਦੀ ਹਟਾ ਲਈ ਗਈ ਹੈ। ਜਾਣਕਾਰੀ ਅਨੁਸਾਰ ਇਹ ਤਾਲਾਬੰਦੀ 2 ਹਫ਼ਤਿਆਂ ਲਈ ਲਾਈ ਗਈ ਸੀ। ਵਿਕਟੋਰੀਆ ਦੇ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਲੋਕਾਂ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਹ ਸੱਭ ਲੋਕਾਂ ਦੀ ਮਦਦ ਨਾਲ ਕਰਨ ਵਿਚ ਸਫ਼ਲ ਹੋਏ ਹਾਂ। ਉਨ੍ਹਾਂ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕੋਈ ਵੀ ਨਵਾਂ ਕਰੋਨਾ ਦਾ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਥੇ ਦਸਣਯੋਗ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 17, 600 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ ਇਸ ਦੌਰਾਨ ਮਹਿਜ਼ 1 ਮਾਮਲਾ, ਉਹ ਵੀ ਹੋਟਲ ਕੁਆਰਨਟੀਨ ਦਾ ਸਾਹਮਣੇ ਆਇਆ ਸੀ ਜੋ ਕਿ ਬਾਹਰਲੇ ਦੇਸ਼ ਤੋਂ ਇੱਥੇ ਆਇਆ ਸੀ। ਰਾਜ ਅੰਦਰ ਹੁਣ ਕਰੋਨਾ ਦੇ ਕੁੱਲ 75 ਮਾਮਲੇ ਹਨ ਜੋ ਕਿ ਛੇਤੀ ਹੀ ਸਿਹਤਯਾਬ ਹੋ ਜਾਣਗੇ।