Friday, November 22, 2024
 

ਪੰਜਾਬ

ਕੋਵਿਡ ਤੋਂ ਬਾਅਦ ਹੁਣ ਮੰਹਿਗਾਈ ਨਾਲ ਮਾਰਨ ਲੱਗੀ ਮੋਦੀ ਸਰਕਾਰ- ਸੁਨੀਲ ਜਾਖੜ

June 11, 2021 04:24 PM

ਕਿਹਾ, ਪ੍ਰਧਾਨ ਮੰਤਰੀ ਦਾ ਹੰਕਾਰ ਦੇਸ਼ ਤੋਂ ਭਾਰੀ ਪੈਣ ਲੱਗਾ ਹੈ
 ਕਾਂਗਰਸ ਪਾਰਟੀ ਵੱਲੋਂ ਪੈਟ੍ਰੋਲ ਪੰਪਾਂ ਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪ੍ਰਦਰਸ਼ਨ
ਕੁਰਾਲੀ/ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੱਤਾ ਦਾ ਹੰਕਾਰ ਦੇਸ਼ ਤੇ ਭਾਰੀ ਪੈਣ ਲੱਗਿਆ ਹੈ ਅਤੇ ਲੱਖਾਂ ਲੋਕਾਂ ਦੇ ਕੋਵਿਡ ਕਾਰਨ ਜਾਨਾਂ ਗੁਆ ਲੈਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ ਅਤੇ ਹੁਣ ਡੀਜਲ ਪੈਟ੍ਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਨੂੰ ਆਰਥਿਕ ਤੌਰ ਤੇ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਮੰਤਰੀ ਸ: ਜਗਮੋਹਨ ਸਿੰਘ ਕੰਗ ਵੀ ਹਾਜਰ ਸਨ।
ਅੱਜ ਕੁਰਾਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਪੈਟ੍ਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਦੇਸ਼ ਵਿਆਪੀ ਰੋਸ਼ ਪ੍ਰਦਰਸ਼ਨਾਂ ਦੀ ਲੜੀ ਵਿਚ ਆਯੋਜਿਤ ਧਰਨੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੱਤਾ ਦੇ ਹੰਕਾਰ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਆਮ ਲੋਕਾਂ ਨੂੰ ਪੂਰੀ ਤਰਾਂ ਨਾਲ ਵਿਸਾਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਪਹਿਲਾਂ ਕੋਵਿਡ ਦੇ ਕੁਪ੍ਰਬੰਧਨ ਕਾਰਨ ਦੇਸ਼ ਦੇ ਲੱਖਾਂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆ ਲਏ ਅਤੇ ਹੁਣ ਮਹਿੰਗਾਈ ਰਾਹੀਂ ਦੇਸ਼ ਦੀ ਸਰਕਾਰ ਲੋਕਾਂ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ।
ਕੋਵਿਡ ਦੀ ਦੂਜੀ ਲਹਿਰ ਤੋਂ ਪਹਿਲਾਂ ਵੈਕਸੀਨ ਆਪਣੇ ਦੇਸ਼ ਵਾਸੀਆਂ ਨੂੰ ਮੁਹਈਆ ਕਰਵਾਉਣ ਦੀ ਬਜਾਏ ਵਿਦੇਸਾਂ ਵਿਚ ਭੇਜਣਾ, ਆਕਸਜੀਨ, ਦਵਾਈਆਂ ਆਦਿ ਦੀ ਕਾਲਾਬਜਾਰੀ ਨੇ ਦੇਸ਼ ਵਿਚ ਤਰਸਯੋਗ ਹਲਾਤ ਸਿਰਜ ਦਿੱਤੇ ਸਨ ਅਤੇ ਗੰਗਾ ਦੇ ਕਿਨਾਰੇ ਮੋਦੀ ਸਰਕਾਰ ਦੀ ਨਕਾਮੀ ਦੀ ਗਵਾਹ ਬਣ ਗਏ ਜਿੱਥੇ ਹਜਾਰਾਂ ਬਦਨਸੀਬਾਂ ਨੂੰ ਦਫਨਾ ਦਿੱਤਾ ਗਿਆ।
ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਨਿੱਜੀ ਕੰਪਨੀਆਂ ਦੇ ਪੰਪਾਂ ਨੂੰ ਲਾਭ ਪਹੁੰਚਾ ਰਹੀ ਹੈ ਜਦ ਕਿ ਆਮ ਲੋਕ ਅਤੇ ਕਿਸਾਨ ਇਸ ਮਹਿੰਗਾਈ ਨਾਲ ਪਿਸ ਰਹੇ ਹਨ। ਉਨਾਂ ਨੇ ਕਿਹਾ ਕਿ ਪਿੱਛਲੇ 13 ਮਹੀਨੇ ਵਿਚ ਪੈਟ੍ਰੋਲ 25.72 ਰੁਪਏ ਅਤੇ ਡੀਜਲ 23.93 ਰੁਪਏ ਮਹਿੰਗਾ ਹੋਇਆ ਹੈ ਅਤੇ ਇਸ ਸਾਲ ਵੀ 43 ਵਾਰ ਤੇਲ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਜਦ ਸ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਕੱਚਾ ਤੇਲ 125 ਡਾਲਰ ਪ੍ਰਤੀ ਬੈਰਲ ਸੀ ਅਤੇ ਡੀਜਲ ਦੀ ਕੀਮਤ 54 ਰੁਪਏ ਸੀ ਜਦ ਕਿ ਹੁਣ ਕੱਚਾ ਤੇਲ ਅੱਧੀ ਕੀਮਤ ਤੇ ਮਿਲ ਰਿਹਾ ਹੈ ਅਤੇ ਡੀਜਲ ਦੀ ਕੀਮਤ ਲਗਭਗ ਦੁੱਗਣੀ ਕਰ ਦਿੱਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਰਡੀਐਫ, ਜੀਐਸਟੀ ਦੀ ਅਦਾਇਗੀ ਨਹੀਂ ਕਰ ਰਹੀ ਹੈ ਅਤੇ ਹਰ ਤਰੀਕੇ ਨਾਲ ਪੰਜਾਬ ਨੂੰ ਦਬਾਇਆ ਜਾ ਰਿਹਾ ਹੈ। ਜਦ ਕਿ ਡੀਜਲ ਪੈਟ੍ਰੋਲ ਤੋਂ ਟੈਕਸਾਂ ਦੇ ਰੂਪ ਵਿਚ ਕੇਂਦਰ ਸਰਕਾਰ ਹਰ ਸਾਲ 3 ਲੱਖ ਕਰੋੜ ਰੁਪਏ ਦੀ ਉਗਰਾਹੀ ਕਰਦੀ ਹੈ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ ਹੈ। ਉਨਾਂ ਨੇ ਇਸ ਮੌਕੇ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਉਠ ਖੜੇ ਹੋਣ ਦਾ ਸੱਦਾ ਦਿੱਤਾ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe