ਨਵੀਂ ਦਿੱਲੀ : ਸਰਕਾਰ ਨੇ ਐੱਲ. ਪੀ. ਜੀ. ਯਾਨੀ ਰਸੋਈ ਗੈਸ ਸਿਲੰਡਰ ਰੀਫਿਲ ਪੋਰਟੇਬਿਲਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦੇ ਪਹਿਲੇ ਗੇੜ ਵਿਚ ਇਸ ਸੁਵਿਧਾ ਦਾ ਫਾਇਦਾ ਚੰਡੀਗੜ੍ਹ, ਕੋਇੰਬਟੂਰ, ਗੁੜਗਾਓਂ, ਪੁਣੇ ਅਤੇ ਰਾਂਚੀ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ। ਇਸ ਮਗਰੋਂ ਇਸ ਨੂੰ ਜਲਦ ਹੀ ਹੋਰ ਸ਼ੁਰੂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਗਾਹਕ ਕਿਤੋਂ ਵੀ ਆਪਣਾ ਸਿਲੰਡਰ ਭਰਵਾ ਸਕਣਗੇ। ਜੇਕਰ ਗਾਹਕ ਨੂੰ ਲੱਗਦਾ ਹੈ ਕਿ ਉਹ ਆਪਣੀ ਤੇਲ ਮਾਰਕੀਟਿੰਗ ਕੰਪਨੀ ਦੇ ਮੌਜੂਦਾ 4istributor ਤੋਂ ਖੁਸ਼ ਨਹੀਂ ਹੈ ਤਾਂ ਉਹ ਇਸ ਦੀ ਜਗ੍ਹਾ ਆਪਣੀ ਇਸੇ ਕੰਪਨੀ ਦਾ ਕੋਈ ਹੋਰ 4istributor ਚੁਣ ਸਕਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ, ਐੱਲ. ਪੀ. ਜੀ. ਗਾਹਕਾਂ ਜਲਦ ਹੀ ਆਪਣੀ ਮਰਜ਼ੀ ਨਾਲ ਕਿਸੇ ਵੀ 4istributor ਕੋਲੋਂ ਐੱਲ. ਪੀ. ਜੀ. ਗੈਸ ਰੀਫਿਲ ਕਰਵਾ ਸਕਣਗੇ। ਇਸ ਨਾਲ 4istributors ਵਿਚ ਸਰਵਿਸ ਸਹੀ ਸਮੇਂ 'ਤੇ ਦੇਣ ਦੀ ਮੁਕਾਬਲੇਬਾਜ਼ੀ ਵਧੇਗੀ ਅਤੇ ਗਾਹਕਾਂ ਨੂੰ ਇਸ ਦਾ ਫਾਇਦਾ ਹੋਵੇਗਾ।
LP7 ਰੀਫਿਲ ਕਰਵਾਉਣ ਲਈ ਮੋਬਾਇਲ ਐਪ ਜਾਂ ਆਪਣੀ ਕੰਪਨੀ ਦੇ ਵੈੱਬ ਪੋਰਟਲ 'ਤੇ ਲੌਗ-ਇਨ ਕਰਨਾ ਹੋਵੇਗਾ। ਉੱਥ ਤੁਹਾਨੂੰ 4istributors ਦੀ ਪੂਰੀ ਸੂਚੀ ਦਿਖਾਈ ਦੇਵੇਗੀ। ਇਸ ਸੂਚੀ ਵਿਚੋਂ ਤੁਸੀਂ 4istributor ਚੁਣ ਸਕੋਗੇ। ਇਸ ਨਾਲ 4istributors ਵਿਚ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਪਹਿਲ ਸ਼ੁਰੂ ਹੋਵੇਗੀ। ਇਸ ਆਧਾਰ 'ਤੇ 4istributors ਦੀ ਰੇਟਿੰਗ ਵੀ ਹੋਵੇਗੀ, ਜਿਸ ਨਾਲ ਗਾਹਕਾਂ ਨੂੰ ਚੰਗਾ 4istributor ਚੁਣਨ ਵਿਚ ਮਦਦ ਮਿਲੇਗੀ, ਨਾਲ ਹੀ 4istributors ਨੂੰ ਪ੍ਰਦਰਸ਼ਨ ਵਿਚ ਸੁਧਾਰ ਕਰਨ ਲਈ ਕੰਮ ਕਰਨਾ ਪਵੇਗਾ।