Friday, November 22, 2024
 

ਆਸਟ੍ਰੇਲੀਆ

ਕੀ ਆਸਟ੍ਰੇਲੀਆਈ ਸਰਕਾਰ ਭਾਰਤ ਤੋਂ ਆਏ ਯਾਤਰੀਆਂ ਨੂੰ ਕ੍ਰਿਸਮਸ ਟਾਪੂ ’ਚ ਨਜ਼ਰਬੰਦ ਕਰੇਗੀ ?

June 10, 2021 06:15 PM

ਮੈਲਬੌਰਨ : ਆਸਟ੍ਰੇਲੀਆ ਸਰਕਾਰ ਵਲੋਂ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਇਕ ਨਜ਼ਰਬੰਦੀ ਕੈਂਪ ਵਿਚ ਕੈਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੀ ਮੌਰੀਸਨ ਸਰਕਾਰ ਨੂੰ ਡਰ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਜ਼ਰੀਏ ਕੋਰੋਨਾ ਦਾ ਨਵਾਂ ਸਟ੍ਰੇਨ ਉਹਨਾਂ ਦੇ ਦੇਸ਼ ਵਿਚ ਦਾਖਲ ਹੋ ਸਕਦਾ ਹੈ। ਹਾਲ ਹੀ ਵਿਚ ਕੋਰੋਨਾ ਮਾਮਲੇ ਵਧਣ ਕਾਰਨ ਮੈਲਬੌਰਨ ਵਿਚ ਸਰਕਾਰ ਨੇ 7 ਦਿਨਾਂ ਦੀ ਤਾਲਾਬੰਦੀ ਵੀ ਲਗਾਈ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਲੋਕਾਂ ’ਤੇ ਪਾਬੰਦੀ ਲਗਾਈ ਹੋਈ ਸੀ। ਬਾਅਦ ਵਿਚ ਪਾਬੰਦੀ ਵਿਚ ਢਿੱਲ ਦਿਤੀ ਗਈ ਪਰ ਇਥੋਂ ਆਉਣ ਵਾਲੇ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਕੁਆਰੰਟੀਨ ਕੀਤਾ ਜਾ ਰਿਹਾ ਹੈ।
ਰੂਸੀ ਸਮਾਚਾਰ ਏਜੰਸੀ ਸਪੁਤਨਿਕ ਵਲੋਂ ਆਸਟ੍ਰੇਲੀਆ ਦੇ ਇਕ ਸਰਕਾਰੀ ਬੁਲਾਰੇ ਦੇ ਹਵਾਲੇ ਨਾਲ ਦਸਿਆ ਕਿ ਆਸਟ੍ਰੇਲੀਆ ਭਾਰਤ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਕ੍ਰਿਸਮਸ ਟਾਪੂ ’ਤੇ ਇਕ ਹਿਰਾਸਤ ਕੇਂਦਰ ਵਿਚ ਰੱਖਣ ’ਤੇ ਵਿਚਾਰ ਕਰ ਰਿਹਾ ਹੈ। ਕ੍ਰਿਸਮਸ ਆਈਲੈਂਡ ਇਮੀਗ੍ਰੇਸ਼ਨ ਰਿਸੈਪਸ਼ਨ ਐਂਡ ਪ੍ਰੋਸੈਸਿੰਗ ਸੈਂਟਰ ਦਾ ਨਿਰਮਾਣ ਆਸਟ੍ਰੇਲੀਆਈ ਸਰਕਾਰ ਨੇ ਕੀਤਾ ਸੀ। ਇਸ ਨਜ਼ਰਬੰਦੀ ਕੇਂਦਰ ਦੀ ਵਰਤੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਅਤੇ ਸ਼ਰਨ ਚਾਹੁਣ ਵਾਲੇ ਲੋਕਾਂ ਨੂੰ ਰੱਖਣ ਲਈ ਕੀਤੀ ਜਾਂਦੀ ਰਹੀ ਹੈ। ਇੱਥੇ ਰਹਿਣ ਵਾਲੇ ਗ਼ੈਰ ਕਾਨੂੰਨੀ ਪ੍ਰਵਾਸੀਆਂ ’ਤੇ ਹੋਣ ਵਾਲੇ ਅਤਿਆਚਾਰਾਂ ਤੋਂ ਚਿੰਤਤ ਆਸਟ੍ਰੇਲੀਆਈ ਸਰਕਾਰ ਨੇ ਇਸ ਨਜ਼ਰਬੰਦੀ ਕੇਂਦਰ ਨੂੰ 2018 ਵਿਚ ਹਮੇਸ਼ਾ ਲਈ ਬੰਦ ਕਰ ਦਿਤਾ ਸੀ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe