ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ 'ਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ 'ਤੇ ਮਾਰਿਆ ਡਾਕਾ: ਗਵਿੰਦਰ ਮਿੱਤਲ
ਕੈਪਟਨ ਸਰਕਾਰ 'ਅਲੀ ਬਾਬਾ 40 ਚੋਰ' ਕਹਾਣੀ ਵਰਗੀ ਹੋ ਬਣੀ
ਜਿਸ ਕੰਪਨੀ ਕੋਲ ਮੈਡੀਕਲ ਲਾਇਸੈਂਸ ਨਹੀਂ ਉਸ ਤੋਂ ਖਰੀਦੀਆਂ ਕੈਪਟਨ ਸਰਕਾਰ ਨੇ 50 ਹਜਾਰ ਫਤਿਹ ਕਿੱਟਾਂ: ਪ੍ਰਭਜੌਤ ਕੌਰ
ਮੁਹਾਲੀ (ਸੱਚੀ ਕਲਮ ਬਿਊਰੋ) : ਆਮ ਆਦਮੀ ਪਾਰਟੀ (ਆਪ) ਮੁਹਾਲੀ ਦੇ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦੌਰ 'ਚ ਵੀ ਘੁਟਾਲੇ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕੈਪਟਨ ਸਰਕਾਰ ਦੇ ਨਵੇਂ ਘੁਟਾਲੇ ਤੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਫਹਿਤ ਕਿੱਟਾਂ ਖਰੀਦਣ ਵਿੱਚ ਵੱਡਾ ਕਰੋੜਾਂ ਰੁਪਿਆਂ ਦਾ ਲੈਣ ਦੇਣ ਕੀਤਾ ਹੈ।
ਮੰਗਲਵਾਰ ਪੱਤਰਕਾਰ ਮਿਲਣੀ ਦੌਰਾਨ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਨੇ ਦੋਸ਼ ਲਾਇਆ ਕਿ 'ਆਪਦਾ ਨੂੰ ਅਵਸਰ' ਵਜੋਂ ਵਰਤਦਿਆਂ ਕੈਪਟਨ ਸਰਕਾਰ ਨੇ ਜਿਥੇ ਵੈਕਸੀਨ ਦਵਾਈ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕਰੋੜਾਂ ਰੁਪਿਆਂ ਦਾ ਘੁਟਾਲਾ ਕੀਤਾ ਹੈ, ਉਥੇ ਹੀ ਹੁਣ ਕੋਰੋਨਾ ਮਰੀਜ਼ ਦੇ ਇਲਾਜ ਲਈ ਵਰਤੀ ਜਾਂਦੀ 'ਫਤਿਹ ਕਿੱਟ' ਖਰੀਦਣ ਵਿੱਚ ਵੀ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਹੈ ਕਿਉਂਕਿ ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ 'ਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ 'ਤੇ ਡਾਕਾ ਮਾਰਿਆ ਹੈ। ਮਿੱਤਲ ਜੀ ਨੇ ਬੋਲਦਿਆਂ ਕਿਹਾ ਸਿਸਟਮ ਨੂੰ ਸੁਧਾਰਨ ਦੀ ਬਜਾਏ ਆਵਾਜ ਚੁੱਕਣ ਵਾਲਿਆਂ ਤੇ ਪਰਚੇ ਕੀਤੇ ਜਾ ਰਹੇ।
ਜਿਲ੍ਹਾ ਸਕੱਤਰ ਪ੍ਰਭਜੌਤ ਕੌਰ ਨੇ ਬੋਲਦਿਆਂ ਕਿਹਾ ਕੇ ਵੈਕਸੀਨ ਘੁਟਾਲੇ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਉਸ ਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਕਹਾਵਤ ਨੂੰ ਸਿੱਧ ਕਰ ਦਿੱਤਾ । ਕੈਪਟਨ ਨੂੰ ਆਪਣੇ ਦਾਗੀ ਮੰਤਰੀ ਉਪਰ ਕਾਰਵਾਈ ਕਰਨ ਦੀ ਬਜਾਏ ਲੋਕਤੰਤਰ ਦਾ ਗਲਾ ਘੁਟਦੇ ਹੋਏ ਲੋਕਾਂ ਦੀ ਆਵਾਜ਼ ਚੁੱਕਣ ਵਾਲੀ ਆਪ ਦੇ ਆਗੂਆਂ ਵਿਰੁੱਧ ਹੀ ਪਰਚੇ ਕੱਟ ਦਿੱਤੇ। ਆਮ ਆਦਮੀ ਪਾਰਟੀ ਸੰਘਰਸ਼ ਵਿੱਚੋ ਨਿਕਲੀ ਪਾਰਟੀ ਹੈ ਤੇ ਕੈਪਟਨ ਦੇ ਪਰਚਿਆਂ ਤੋਂ ਡਰਨ ਵਾਲੀ ਨਹੀਂ ਆਪ ਹਮੇਸ਼ਾ ਲੋਕਾਂ ਦੀ ਆਵਾਜ ਬੁਲੰਦ ਕਰਦੀ ਰਹੇਗੀ ।