ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੜ੍ਹਾਈ ਅਤੇ ਕੰਮ ਦੇ ਨਾਲ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਜਾ ਰਹੀ ਟੀਮ ਅਤੇ ਸਪੋਰਟ ਸਟਾਫ ਲਈ ਵੈਕਸੀਨੇਸ਼ਨ ਦੀ ਨਵੀਂ ਗਾਈਡਨਲਾਈਨ ਜਾਰੀ ਕੀਤੀ ਹੈ। ਕੇਂਦਰ ਸਰਕਾਰ ਦੇ ਨਵੇਂ SOP ਨਾਲ ਵਿਦੇਸ਼ ਪੜ੍ਹਨ ਜਾਣ ਵਾਲੇ, ਰੋਜ਼ਗਾਰ ਲਈ ਜਾਣ ਵਾਲਿਆਂ ਨੂੰ ਯਾਤਰਾ ਕਰਣ ਵਿੱਚ ਆਸਾਨੀ ਹੋਵੇਗੀ।
ਸਿਹਤ ਮੰਤਰਾਲਾ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਵਿਦੇਸ਼ ਯਾਤਰਾ ਕਰਣ ਵਾਲੇ ਅਜਿਹੇ ਲੋਕਾਂ ਨੂੰ ਜ਼ਰੂਰਤ ਹੋਣ 'ਤੇ ਕੋਵਿਸ਼ੀਲਡ ਦੀ ਦੂਜੀ ਡੋਜ 84 ਦਿਨ ਹੋਣ ਤੋਂ ਪਹਿਲਾਂ ਦੇਣ ਨੂੰ ਕਿਹਾ ਹੈ। ਸਰਕਾਰ ਦੀ ਨਵੀਂ SOPs ਨਾਲ ਕੋਵਿਸ਼ੀਲਡ ਦੀ ਦੂਜੀ ਡੋਜ਼ ਕਾਰਨ ਹੁਣ ਕਿਸੇ ਵਿਦਿਆਰਥੀ, ਪੇਸ਼ੇਵਰ ਜਾਂ ਖਿਡਾਰੀ ਨੂੰ ਆਪਣੀ ਤੈਅ ਵਿਦੇਸ਼ ਯਾਤਰਾ ਟਾਲਣ ਦੀ ਜ਼ਰੂਰਤ ਨਹੀਂ ਪਵੇਗੀ। ਉਹ ਹੁਣ 84 ਦਿਨ ਦੀ ਬਜਾਏ 28 ਦਿਨ ਬਾਅਦ ਹੀ ਦੂਜ਼ੀ ਡੋਜ਼ ਲੈ ਸਕਣਗੇ। ਅਜਿਹੇ ਯਾਤਰੀਆਂ ਦੇ ਪਾਸਪੋਰਟ ਨੂੰ ਕੋਵਿਨ ਪ੍ਰਮਾਣ ਪਤਰਾਂ ਨਾਲ ਜੋੜਿਆ ਜਾਵੇਗਾ।
ਸੂਬਾ ਸਰਕਾਰ ਨੂੰ ਭੇਜੇ ਗਏ ਤਾਜ਼ਾ SOP ਵਿੱਚ ਕੇਂਦਰੀ ਸਿਹਤ ਮੰਤਰਾਲਾ ਨੇ ਪੜ੍ਹਾਈ, ਕੰਮ ਕਰਣ ਵਾਲੇ ਪੇਸ਼ੇਵਰ ਅਤੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਸਪੋਰਟ ਸਟਾਫ ਅਤੇ ਦੂਜੇ ਅਧਿਰਕਾਰੀਆਂ ਦੇ ਵੈਕਸੀਨੇਸ਼ਨ ਲਈ ਹਰ ਜ਼ਿਲ੍ਹੇ ਵਿੱਚ ਇੱਕ ਸਮਰੱਥ ਅਧਿਕਾਰੀ ਨਿਯੁਕਤ ਕਰਣ ਨੂੰ ਕਿਹਾ ਹੈ, ਜੋ ਦੂਜੀ ਡੋਜ਼ ਦੀ ਸਮਾਂ ਸੀਮਾ ਤੈਅ ਕਰਣ ਦਾ ਫੈਸਲਾ ਕਰਣਗੇ।
ਤੁਹਾਨੂੰ ਦੱਸ ਦਈਏ ਕਿ ਮਈ 2021 ਵਿੱਚ ਅਚਾਨਕ ਕੋਵਿਸ਼ੀਲਡ ਦੀ ਦੂਜੀ ਡੋਜ ਦੀ ਸਮਾਂ ਸੀਮਾ 42 ਦਿਨ ਤੋਂ ਵਧਾ ਕੇ 84 ਦਿਨ ਕਰ ਦਿੱਤਾ ਸੀ। ਸਿਹਤ ਮੰਤਰਾਲਾ ਮੁਤਾਬਕ, ਹੁਣ ਇਹ ਲੋਕ ਆਪਣੇ ਪਾਸਪੋਰਟ ਅਤੇ ਦਸਤਾਵੇਜ਼ ਦੇ ਨਾਲ ਜ਼ਿਲ੍ਹੇ ਦੇ ਸਮਰੱਥ ਅਧਿਕਾਰੀ ਨੂੰ ਮਿਲ ਸਕਣਗੇ ਅਤੇ ਉਹ 28 ਦਿਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਲਈ ਦੂਜੀ ਡੋਜ਼ ਦੀ ਵਿਵਸਥਾ ਕਰੇਗਾ।
ਪਛਾਣ ਦੇ ਰੂਪ ਵਿੱਚ ਪਾਸਪੋਰਟ ਦੇਣ ਦੀ ਸਥਿਤੀ ਵਿੱਚ ਪਾਸਪੋਰਟ ਨੰਬਰ ਦੇ ਨਾਲ ਵੈਕਸੀਨ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਪਹਿਲੀ ਡੋਜ਼ ਦੇ ਸਮੇਂ ਪਾਸਪੋਰਟ ਨਹੀਂ ਦੇਣ 'ਤੇ ਦੂਜੀ ਡੋਜ਼ ਤੋਂ ਬਾਅਦ ਪਾਸਪੋਰਟ ਨੰਬਰ ਦੇ ਨਾਲ ਵੈਕਸੀਨ ਸਰਟੀਫਿਕੇਟ ਜਾਰੀ ਹੋਵੇਗਾ। ਹਾਲਾਂਕਿ, ਕੋਵਿਸ਼ੀਲਡ WHO ਦੇ ਕੋਰੋਨਾ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਹੈ, ਇਸ ਲਈ ਸਰਟੀਫਿਕੇਟ 'ਤੇ ਸਿਰਫ ਕੋਵਿਸ਼ੀਲਡ ਲਿਖਣਾ ਸਮਰੱਥ ਹੋਵੇਗਾ।
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਬਿਨਾਂ ਕੋਰੋਨਾ ਵੈਕਸੀਨ ਲਏ ਲੋਕਾਂ ਦੀ ਐਂਟਰੀ 'ਤੇ ਪਾਬੰਦੀ ਹੈ। ਅਜਿਹੇ ਵਿੱਚ ਕੋਵਿਸ਼ੀਲਡ ਦਾ ਟੀਕਾ ਲਗਾਉਣਾ ਜ਼ਰੂਰੀ ਹੈ। ਭਾਰਤ ਵਿੱਚ ਹੁਣ ਤੱਕ ਕੋਵਿਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ ਲੱਗ ਰਿਹਾ ਹੈ। ਇਸ ਵਿੱਚ ਕੋਵੈਕਸੀਨ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਵਿਦੇਸ਼ ਯਾਤਰਾ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕਿਉਂਕਿ ਇਹ ਵੈਕਸੀਨ ਅਜੇ WHO ਦੀ ਐਮਰਜੈਂਸੀ ਇਸਤੇਮਾਲ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ।