ਬੀਜਿੰਗ : ਬਾਲਗ਼ਾਂ ਮਗਰੋਂ ਹੁਣ ਚੀਨ ਨੇ ਬੱਚਿਆਂ ਲਈ ਕੋਰੋਨਾ ਮਾਰੂ ਟੀਕੇ ਨੂੰ ਮਨਜ਼ੂਰੀ ਦੇ ਦਿਤੀ ਹੈ। ਜਾਣਕਾਰੀ ਮੁਤਾਬਕ ਚੀਨ ਨੇ 3 ਸਾਲ ਤੋਂ 17 ਸਾਲ ਦੇ ਬੱਚਿਆਂ ਲਈ ਚੀਨੀ ਕੰਪਨੀ ਸਿਨੋਵੈਕ ਵੱਲੋਂ ਬਣਾਏ ਐਂਟੀ ਕੋਵਿਡ-19 ਟੀਕੇ ‘ਕੋਰੋਨਾਵੈਕ’ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਨੋਵੈਕ ਦੇ ਪ੍ਰਧਾਨ ਯੀਨ ਵੇਈਦੋਂਗ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸਿਨੋਵੈਕ ਨੇ ਕਲੀਨਿਕਲ ਅਧਿਐਨ ਦੇ ਪਹਿਲੇ ਅਤੇ ਦੂਜੇ ਪੜਾਅ ਨੂੰ ਪੂਰਾ ਕਰ ਲਿਆ ਅਤੇ ਇਸ ਉਮਰ ਦੇ ਸੈਂਕੜੇ ਲੋਕਾਂ ’ਤੇ ਟੀਕੇ ਦੀ ਵਰਤੋਂ ਕੀਤੀ। ਪ੍ਰਯੋਗ ਤੋਂ ਸਾਬਤ ਹੋਇਆ ਕਿ ਟੀਕਾ ਬਾਲਗਾਂ ਲਈ ਸੁਰੱਖਿਅਤ ਅਤੇ ਪ੍ਰਭਾਵੀ ਹੈ। ਵਿਸ਼ਵ ਸਿਹਤ ਸੰਗਠਨ 1 ਜੂਨ ਨੂੰ ਚੀਨ ਦੇ ਦੂਜੇ ਐਂਟੀ ਕੋਵਿਡ-19 ਟੀਕੇ ਸਿਨੋਵੈਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਵਿਸ਼ਵ ਸਹਿਤ ਸੰਗਠਨ ਚੀਨ ਦੇ ਸਿਨੋਫਾਰਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।