ਅਨੰਦਪੁਰ ਸਾਹਿਬ : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਪਈਆਂ ਵੋਟਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ 46884 ਵੋਟਾਂ ਨਾਲ ਜੇਤੂ ਰਹੇ ਹਨ। ਉਨ੍ਹਾਂ ਨੂੰ ਕੁੱਲ 428045 ਵੋਟਾਂ ਪਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੂੰ 381161, ਬਹੁਜਨ ਸਮਾਜ ਪਾਰਟੀ ਤੋਂ ਸੋਢੀ ਵਿਕਰਮ ਸਿੰਘ ਨੂੰ 146441 , ਆਮ ਆਦਮੀ ਪਾਰਟੀ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ 53052, ਸੀ.ਪੀ.ਆਈ.(ਐਮ) ਰਘੂਨਾਥ ਸਿੰਘ ਨੂੰ 10665, ਹਿੰਦੋਸਤਾਨ ਸ਼ਕਤੀ ਸੇਨਾ ਤੋਂ ਅਸ਼ਵਨੀ ਕੁਮਾਰ ਨੂੰ 1732, ਜਨਰਲ ਸਮਾਜ ਪਾਰਟੀ ਤੋਂ ਸੁਖਦੀਪ ਕੌਰ ਨੂੰ 1028, ਰਾਸ਼ਟਰੀਆ ਜਨ ਸ਼ਕਤੀ ਪਾਰਟੀ (ਸੈਕੁਲਰ) ਤੋਂ ਸੁਰਿੰਦਰ ਕੌਰ ਮਾਂਗਟ ਨੂੰ 1106 , ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਹਰਮੇਸ਼ ਸ਼ਰਮਾ ਨੂੰ 931, ਹਿੰਦ ਕਾਂਗਰਸ ਪਾਰਟੀ ਤੋਂ ਕਵਲਜੀਤ ਸਿੰਘ ਨੂੰ 902 , ਅੰਬੇਡਕਰਾਇਟ ਪਾਰਟੀ ਆਫ ਇੰਡੀਆ ਤੋਂ ਕੁਲਵਿੰਦਰ ਕੌਰ ਨੂੰ 1929 , ਪੀਪਲਜ਼ ਪਾਰਟੀ ਆਫ ਇੰਡੀਆ ( ਡੈਮੋਕਰੇਟਿਵ ) ਤੋਂ ਗੁਰਬਿੰਦਰ ਸਿੰਘ ਨੂੰ 1522, ਭਾਰਤੀ ਲੋਕ ਸੇਵਾ ਦਲ ਤੋਂ ਜ਼ੋਧ ਸਿੰਘ ਨੂੰ 2921, ਸ਼ਿਵ ਸੈਨਾ ਪਾਰਟੀ ਤੋਂ ਫਕੀਰ ਚੰਦ ਨੂੰ 2465, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੋਂ ਬੀਰਦਵਿੰਦਰ ਸਿੰਘ ਨੂੰ 10424, ਪੈਰਾਮਿਡ ਪਾਰਟੀ ਆਫ ਇੰਡੀਆ ਤੋਂ ਭਾਰਗਵਾ ਰੈਡੀ ਡੀ ਨੂੰ 2824 , ਅਜ਼ਾਦ ਉਮੀਦਵਾਰ ਵਜੋਂ ਅਵਤਾਰ ਸਿੰਘ ਨੂੰ 3646 , ਆਸ਼ੀਸ਼ ਗਰਗ ਨੂੰ 2784 , ਸੁਨੈਨਾ ਨੂੰ 1912 , ਕ੍ਰਿਰਪਾਲ ਕੌਰ ਨੂੰ 2171 , ਚਰਨ ਦਾਸ ਨੂੰ 960 , ਜਗਨੀਤ ਸਿੰਘ ਨੂੰ 1117 , ਪਰਮਜੀਤ ਸਿੰਘ ਰਾਣੂੰ ਨੂੰ 1316 , ਮਨਮੋਹਨ ਸਿੰਘ ਨੂੰ 1382 , ਰਾਕੇਸ਼ ਕੁਮਾਰ ਨੂੰ 1011 ਅਤੇ ਵਿਕਰਮ ਸਿੰਘ ਨੂੰ 1145 ਵੋਟਾਂ ਪਈਆਂ ।ਇਸ ਤੋਂ ਇਲਾਵਾ ਨੋਟਾਂ (ਨੋਨ ਆਫ ਅਬਬ) ਲਈ 17135 ਵੋਟਾਂ ਪਈਆਂ।