Monday, November 25, 2024
 
BREAKING NEWS
IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓगौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'यूपी के संभल में मस्जिद के सर्वेक्षण को लेकर हुई झड़प में 3 की मौतਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰਨਵਜੋਤ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਾਅਵੇ 'ਤੇ ਵਿਵਾਦਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਨਵੰਬਰ 2024)

ਰਾਸ਼ਟਰੀ

ਨਾਜਾਇਜ਼ ਸਬੰਧਾਂ ਨੇ ਲਈ 3 ਸਾਲਾਂ ਮਾਸੂਮ ਦੀ ਜਾਨ

June 06, 2021 02:50 PM

ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਪੀਐਮ ਪਾਲੇਮ ਪੁਲਿਸ ਸਟੇਸ਼ਨ ਇਲਾਕੇ ਵਿੱਚ ਇੱਕ ਤਿੰਨ ਸਾਲਾ ਬੱਚੀ ਦੀ ਹੱਤਿਆ ਕਰ ਦਿੱਤੀ ਗਈ । ਮਿਲੀ ਜਾਣਕਾਰੀ ਅਨੁਸਾਰ ਮਾਂ ਦੇ ਨਾਜਾਇਜ਼ ਸਬੰਧ ਮਾਸੂਮ ਦੇ ਕਤਲ ਦਾ ਕਾਰਨ ਬਣੇ । ਦਰਅਸਲ, ਮਰੀਕਾਵਲਸਾ ਦੇ ਵਸਨੀਕ ਰਮੇਸ਼ ਦਾ ਵਿਆਹ ਵਰਲਕਸ਼ਮੀ ਨਾਲ ਸਾਲ 2016 ਵਿੱਚ ਹੋਇਆ ਸੀ, ਉਨ੍ਹਾਂ ਦੋਵਾਂ ਦੀ ਇੱਕ ਤਿੰਨ ਸਾਲ ਦੀ ਬੇਟੀ ਸਿੰਧੂਸ਼੍ਰੀ ਸੀ। ਰਮੇਸ਼ ਨੂੰ ਸ਼ੱਕ ਸੀ ਕਿ ਇਸੇ ਇਲਾਕੇ ਦੇ ਵਸਨੀਕ ਜਗਦੀਸ਼ ਨਾਮ ਦੇ ਵਿਅਕਤੀ ਨਾਲ ਉਸਦੀ ਪਤਨੀ ਵਰਲਕਸ਼ਮੀ ਦੇ ਨਾਜਾਇਜ਼ ਸਬੰਧ ਚੱਲ ਰਹੇ ਹਨ । ਇਸ ਗੱਲ ਨੂੰ ਲੈ ਕੇ ਰਮੇਸ਼ ਅਤੇ ਵਰਲਕਸ਼ਮੀ ਵਿਚਕਾਰ ਹਮੇਸ਼ਾਂ ਲੜਾਈ ਹੁੰਦੀ ਰਹਿੰਦੀ ਸੀ । ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਪਹਿਲਾਂ ਵਰਲਕਸ਼ਮੀ ਉਸ ਵਿਅਕਤੀ ਨਾਲ ਆਪਣੀ ਧੀ ਨੂੰ ਨਾਲ ਲੈ ਕੇ ਘਰ ਛੱਡ ਕੇ ਭੱਜ ਗਈ ਸੀ ।
ਇਸ ਘਟਨਾ ਸਬੰਧੀ ਵਿਸ਼ਾਖਾਪਟਨਮ ਦਿਹਾਤੀ ਦੇ ਡੀਸੀਪੀ ਰਸਤੋਗੀ ਨੇ ਦੱਸਿਆ ਕਿ ਵਰਲਕਸ਼ਮੀ ਆਪਣੇ ਪਤੀ ਰਮੇਸ਼ ਤੋਂ ਵੱਖ ਹੋਣ ਤੋਂ ਬਾਅਦ ਜਗਦੀਸ਼ ਦੇ ਨਾਲ ਇੱਕ ਵੱਖਰੇ ਘਰ ਵਿੱਚ ਰਹਿ ਰਹੀ ਸੀ । ਜਗਦੀਸ਼ ਵੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਵਰਲਕਸ਼ਮੀ ਦੇ ਨਾਲ ਰਹਿ ਰਿਹਾ ਸੀ, ਦੋਵਾਂ ਦੇ ਨਾਜਾਇਜ਼ ਸਬੰਧ ਸਨ। 2 ਮਈ ਨੂੰ, ਵਰਲਕਸ਼ਮੀ ਨੇ ਆਪਣੇ ਪਤੀ ਰਮੇਸ਼ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਦੀ ਲੜਕੀ ਸਿੰਧੂਸ਼੍ਰੀ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ । ਇਹ ਖ਼ਬਰ ਮਿਲਦਿਆਂ ਹੀ ਜਦੋਂ ਰਮੇਸ਼ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਥੇ ਪਹੁੰਚਿਆ ਤਾਂ ਉਨ੍ਹਾਂ ਨੇ ਉਦੋਂ ਤੱਕ ਲੜਕੀ ਦੀ ਲਾਸ਼ ਨੂੰ ਦਫਨਾ ਦਿੱਤਾ ਸੀ । ਰਮੇਸ਼ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਵਰਲਕਸ਼ਮੀ ਜਾਂ ਜਗਦੀਸ਼ ਨੇ ਸ਼ਾਇਦ ਉਸਦੀ ਧੀ ਦੀ ਹੱਤਿਆ ਕਰ ਦਿੱਤੀ ਹੈ। ਡੀਸੀਪੀ ਦੇ ਅਨੁਸਾਰ ਰਮੇਸ਼ ਨੇ ਪੀਐਮ ਪਲੇਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਵਰਲਕਸ਼ਮੀ ਅਤੇ ਜਗਦੀਸ਼ ਤੋਂ ਪੁੱਛਗਿੱਛ ਕੀਤੀ ਤਾਂ ਸੱਚ ਸਾਹਮਣੇ ਆਇਆ । ਜਗਦੀਸ਼ ਨੇ ਮਾਸੂਮ ਦੇ ਕਤਲ ਦੀ ਗੱਲ ਕਬੂਲੀ ।
ਪੁਲਿਸ ਦੇ ਅਨੁਸਾਰ, ਜਗਦੀਸ਼ ਅਤੇ ਵਰਲਕਸ਼ਮੀ ਇੱਕ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਸਨ ਅਤੇ ਦੋਵਾਂ ਵਿਚਾਲੇ ਮਾਸੂਮ ਸਿੰਧੂਸ਼੍ਰੀ ਇੱਕ ਅੜਿੱਕਾ ਬਣ ਰਹੀ ਸੀ, ਕਿਉਂਕਿ ਵਰਲਕਸ਼ਮੀ ਆਪਣੀ ਧੀ ਨਾਲ ਵਧੇਰੇ ਸਮਾਂ ਬਿਤਾਉਂਦੀ ਸੀ। ਜਦੋਂ ਵਰਲਕਸ਼ਮੀ ਬਾਹਰ ਗਈ ਹੋਈ ਸੀ ਤਾਂ ਗੁੱਸੇ ਵਿੱਚ ਆ ਕੇ ਜਗਦੀਸ਼ ਨੇ ਮਾਸੂਮ ਦੀ ਛਾਤੀ ਵਿੱਚ ਇੰਨੀ ਜ਼ੋਰ ਨਾਲ ਮਾਰਿਆ ਕਿ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਦੋਸ਼ੀ ਜਗਦੀਸ਼ ਨੂੰ ਗ੍ਰਿਫਤਾਰ ਕਰਕੇ ਉਸਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe