Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਬਲਾਤਕਾਰ ਕੇਸ 'ਚ ਗ੍ਰਿਫ਼ਤਾਰ ਟੀਵੀ ਅਦਾਕਾਰ ਨੂੰ ਨਹੀਂ ਮਿਲੀ ਜ਼ਮਾਨਤ, ਨਿਆਇਕ ਹਿਰਾਸਤ ’ਚ ਭੇਜਿਆ

June 05, 2021 06:54 PM

ਪਰਲ ਵੀ ਪੁਰੀ ’ਤੇ ਲੱਗੇ ਬਲਾਤਕਾਰ ਅਤੇ ਛੇੜਛਾੜ ਦੇ ਦੋਸ਼

ਮੁੰਬਈ: ਬਲਾਤਕਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਟੀਵੀ ਅਦਾਕਾਰ ਪਰਲ ਵੀ ਪੁਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਵਸਈ ਕੋਰਟ ਨੇ ਅਦਾਕਾਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਿਸ ਨੇ ਪਰਲ ਨੂੰ ਰੇਪ ਅਤੇ ਛੇੜਛਾੜ ਦੇ ਆਰੋਪ ਵਿਚ 4 ਜੂਨ ਦੀ ਰਾਤ ਗ੍ਰਿਫ਼ਤਾਰ ਕੀਤਾ ਸੀ। ਅਦਾਕਾਰ ’ਤੇ ਦੋਸ਼ ਲੱਗੇ ਹਨ ਕਿ ਉਹਨਾਂ ਨੇ ਇਕ ਨਾਬਾਲਗ ਲੜਕੀ ਦਾ ਰੇਪ ਕੀਤਾ ਹੈ। ਲੜਕੀ ਅਤੇ ਉਸ ਦੇ ਪਰਿਵਾਰ ਨੇ ਪਰਲ ਵੀ ਪੁਰੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਦਾਕਾਰ ਨੂੰ ਪੋਕਸੋ ਐਕਟ ਤਹਿਤ ਇਕ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਉਹਨਾਂ ਦਾ ਸਮਰਥਨ ਕਰ ਰਹੇ ਹਨ।

ਦੱਸ ਦਈਏ ਕਿ ਪਰਲ ਵੀ ਪੁਰੀ ਨੇ ਸਾਲ 2013 ਵਿਚ ਟੀਵੀ ਸੀਰੀਅਲ ‘ਦਿਲ ਕੀ ਨਜ਼ਰ ਸੇ ਸੁੰਦਰ’ ਨਾਲ ਅਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ 'ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ'’, 'ਨਾਗਰਜੁਨ ਏਕ ਯੋਧਾ', 'ਬੇਪਨਾਹ ਪਿਆਰ' ਅਤੇ ਏਕਤਾ ਕਪੂਰ ਦੇ ਸੀਰੀਅਲ 'ਨਾਗਿਨ 3' ਅਤੇ 'ਬ੍ਰਹਮਰਕਸ਼ 2' 'ਚ ਅਦਾਕਾਰੀ ਦਿਖਾਈ ਸੀ। ਪਰਲ ਵੀ ਪੁਰੀ ਨੇ ਨਾਗਿਨ 3 ਨਾਲ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਇਲਾਵਾ ਉਹ ਕਈ ਮਿਊਜ਼ਿਕ ਵੀਡੀਓ ਵਿਚ ਵੀ ਅਪਣੀ ਅਦਾਕਾਰੀ ਦਿਖਾ ਚੁੱਕੇ ਹਨ।

 

Have something to say? Post your comment

Subscribe