ਬਿਜਿੰਗ : ਚੀਨ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ ਵਿਚ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਹੁਣ ਤਕ ਚੀਨ ਵਿਚ ਟੂ ਚਾਈਲਡ ਪਾਲਿਸੀ ਸੀ। ਯਾਨੀ ਕਿਸੇ ਵੀ ਕਪਲ ਨੂੰ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਚ ਬੁੱਢੀ ਹੁੰਦੀ ਆਬਾਦੀ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਲੈਣਾ ਪਿਆ। ਨਾਲ ਹੀ ਚੀਨ ਵਿਚ ਜਨਸੰਖਿਆ ਦੀ ਹੌਲੀ ਰਫ਼ਤਾਰ ਵੀ ਇਸ ਦੀ ਵਜ੍ਹਾ ਹੈ। ਚੀਨੀ ਮੀਡੀਆ ਮੁਤਾਬਕ, ਨਵੀਂ ਪਾਲਿਸੀ ਨੂੰ ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਤਕ ਚੀਨ ਟੂ ਚਾਈਲਡ ਪਾਲਿਸੀ ਬਾਰੇ ਸਖ਼ਤ ਸੀ। ਛਹਿਨੳ ਆਪਣੀ ਛਹਿਲਦ ਫੋਲਿਚੇ ਨੂੰ ਲੈ ਕੇ ਦੁਨੀਆਭਰ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ। 2009 ਤਕ ਵਨ ਚਾਈਲਡ ਪਾਲਿਸੀ ਸੀ ਯਾਨੀ ਇੱਕੋ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੀ। ਜੋ ਕਪਲ ਦੋ ਜਾਂ ਜ਼ਿਆਦਾ ਬੱਚੇ ਪੈਦਾ ਕਰ ਲੈਂਦੇ, ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ 2009 ਵਿਚ ਟੂ ਚਾਈਲਡ ਪਾਲਿਸੀ ਲਿਆਂਦੀ ਗਈ। ਹਾਲਾਂਕਿ ਸ਼ੁਰੂ ਵਿਚ ਦੋ ਬੱਚੇ ਸਿਰਫ਼ ਉਹੀ ਕਪਲ ਪੈਦਾ ਕਰ ਸਕਦੇ ਹਨ, ਜਿਹੜੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸਨ। ਸਾਲ 2014 ਤਕ ਇਸ ਟੂ ਚਾਈਲਡ ਪਾਲਿਸੀ ਨੂੰ ਪੂਰੇ ਚੀਨ ਵਿਚ ਲਾਗੂ ਕਰ ਦਿੱਤਾ ਗਿਆ ਸੀ। ਹੁਣ ਥ੍ਰੀ ਚਾਈਲਡ ਪਾਲਿਸੀ ਲਿਆਂਦੀ ਗਈ ਹੈ।