ਆਸਟ੍ਰੇਲੀਆ : ਆਸਟ੍ਰੇਲੀਆ ਦੇ ਜੰਗਲਾਂ ਵਿਚ ਇਕ ਦੁਰਲੱਭ ਕਿਸਮ ਦੇ ਜੀਵ ਨੂੰ ਵੇਖੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਜੀਵ ਦੀ ਪ੍ਰਜਾਤੀ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਲੰਮੇ ਸਮੇਂ ਤੋਂ ਇਸ ਨੂੰ ਅਲੋਪ ਹੋ ਚੁੱਕਾ ਸਮਝਿਆ ਜਾ ਰਿਹਾ ਸੀ। ਇਸ ਜੀਵ ਦਾ ਨਾਮ ਹੈ ਤਸਮਾਨੀਆ ਡੇਵਿਲ ਅਤੇ ਇਹ ਜੀਵ ਛੋਟੇ ਕੁੱਤੇ ਦੇ ਆਕਾਰ ਦਾ ਮਾਸਾਹਾਰੀ ਜਾਨਵਰ ਹੁੰਦਾ ਹੈ। ਇਸ ਨੂੰ ਦੁਨੀਆ ਦਾ ਸੱਭ ਤੋਂ ਵੱਡਾ ਮਾਰਸੂਪੀਅਲ ਕਾਰਨੀਵੋਰ ਵੀ ਕਿਹਾ ਜਾਂਦਾ ਹੈ। ਆਸਟ੍ਰੇਲੀਆ ਦੇ ਤਸਮਾਨੀਆ ’ਚ ਡੇਵਿਲ ਆਰਕ ਸੈਂਚੁਰੀ ਹੈ ਇਥੇ ਇਕ ਛੋਟੀ ਪਹਾੜੀ ਹੈ ਜਿਸ ਨੂੰ ਬੈਰਿੰਗਟਨ ਟਾਪ ਕਿਹਾ ਜਾਂਦਾ ਹੈ। ਇਸ ਜਗ੍ਹਾ ’ਤੇ ਇਸ ਜੀਵ ਨੂੰ ਇਸ ਦੇ ਸੱਤ ਬੱਚਿਆਂ ਨਾਲ ਨੂੰ ਵੇਖੇਆ ਗਿਆ ਹੈ। ਇਸ ਸੈਂਚੁਰੀ ਦੇ ਅਧਿਕਾਰੀਆਂ ਤੇ ਇਕ ਕੰਜਰਵੇਸ਼ਨ ਸਮੂਹ ਦੇ ਲੋਕਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਉਹ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਸੱਤ ਛੋਟੇ-ਛੋਟੇ ਗੁਲਾਈ ਰੰਗ ਦੇ ਫਰ ਵਾਲੇ ਬੱਚੇ ਆਪਣੇ ਘਰ ’ਚ ਇਕੱਠੇ ਪਏ ਹਨ। ਇਨ੍ਹਾਂ ਦੀ ਮਾਂ ਆਲੇ-ਦੁਆਲੇ ਹੀ ਰਹੀ ਹੋਵੇਗੀ ਪਰ ਉਹ ਨੇੜੇ ਦਿਖਾਈ ਨਹੀਂ ਦੇ ਰਹੀ ਸੀ। ਹੁਣ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਵਣ ਵਿਭਾਗ ਐਕਸਪਰਟ ਖ਼ੁਸ਼ ਹੋ ਗਏ ਹਨ ਕਿਉਂ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਇਸ ਅਲੋਪ ਹੋਈ ਪ੍ਰਜਾਤੀ ਦੀ ਆਬਾਦੀ ਵਧ ਸਕਦੀ ਹੈ। ਇਥੇ ਦਸਣਯੋਗ ਹੈ ਕਿ ਆਸਟ੍ਰੇਲੀਆ ਦੇ ਖੁਲ੍ਹੇ ਜੰਗਲਾਂ ਤੋਂ ਇਨ੍ਹਾਂ ਦੀ ਆਬਾਦੀ ਇਸ ਲਈ ਖ਼ਤਮ ਹੋ ਗਈ ਸੀ ਕਿਉਂਕਿ ਇਨ੍ਹਾਂ ਦਾ ਕਾਫੀ ਸ਼ਿਕਾਰ ਹੁੰਦਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਜੰਗਲੀ ਕੁੱਤਿਆਂ ਦੀ ਪ੍ਰਜਾਤੀ ਡਿੰਗੋਸ ਬੇਹੱਦ ਚਾਵਾਂ ਨਾਲ ਖਾਂਦੇ ਹਨ।