Tuesday, November 26, 2024
 
BREAKING NEWS
किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓ

ਰਾਸ਼ਟਰੀ

ਸਿੱਖ ਕਤਲੇਆਮ : ਅਮਿਤਾਭ ਬੱਚਨ ਦੇ ਸਪਸ਼ਟੀ ਕਰਨ ਵਾਲੀ ਚਿੱਠੀ ਵਿਚ ਕੀ ਲਿਖਿਆ ਸੀ, ਪੜ੍ਹੋ

May 20, 2021 12:08 PM

ਨਵੀਂ ਦਿੱਲੀ: ਅਮਿਤਾਭ ਬੱਚਨ ਉੱਪਰ ਸਿੱਖ ਕਤਲੇਆਮ ਨੂੰ ਲੈ ਕੇ ਇਲਜ਼ਾਮ ਲਾਏ ਜਾਂਦੇ ਰਹੇ ਹਨ। ਇਸ ਦੌਰਾਨ ਪੂਰੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਅਮਿਤਾਭ ਬੱਚਨ ਨੇ 10 ਸਾਲ ਪਹਿਲਾਂ ਪੂਰੇ ਮਾਮਲੇ 'ਚ ਇੱਕ ਚਿੱਠੀ ਲਿਖ ਕੇ ਖ਼ੁਦ ਉੱਤੇ ਲੱਗੇ ਇਲਜ਼ਾਮ ਰੱਦ ਕੀਤੇ ਸਨ। ਅਮਿਤਾਭ ਬੱਚਨ ਦੀ ਇਹ ਕਥਿਤ ਚਿੱਠੀ ਹੁਣ ਸਾਹਮਣੇ ਆਈ ਹੈ ਤੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਹੈ। ਆਪਣੀ ਉਸ ਚਿੱਠੀ 'ਚ ਉਨ੍ਹਾਂ ਸਪੱਸ਼ਟ ਲਿਖਿਆ ਸੀ ਕਿ ਨਹਿਰੂ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਰਹੇ ਹਨ। ਹਰ ਸੁੱਖ ਦੁੱਖ 'ਚ ਉਹ ਇੱਕ-ਦੂਜੇ ਦੇ ਘਰ ਆਉਂਦੇ-ਜਾਂਦੇ ਸਨ। ਉਨ੍ਹਾਂ ਲਿਖਿਆ ਕਿ 1984 'ਚ ਸਿੱਖ ਵਿਰੋਧੀ ਕਤਲੇਆਮ ਦੀ ਘਟਨਾ ਦੇਸ਼ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਏ ਹੈ। ਉਨ੍ਹਾਂ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਹ ਕਦੇ ਠੇਸ ਨਹੀਂ ਪਹੁੰਚਾ ਸਕਦੇ ਕਿਉਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਸਿੱਖੀ ਬਾਰੇ ਹੀ ਦੱਸਦਾ ਰਿਹਾ ਹੈ।
ਅਮਿਤਾਭ ਬੱਚਨ ਵੱਲੋਂ ਸਾਲ 2011 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਚਿੱਠੀ ਸਾਹਮਣੇ ਆਈ ਹੈ। ਇਸ ਚਿੱਠੀ 'ਚ ਅਮਿਤਾਭ ਬੱਚਨ ਵੱਲੋਂ ਆਪਣੇ 'ਤੇ ਲੱਗੇ ਸਿੱਖ ਕਤਲੇਆਮ ਲਈ ਭੀੜ ਨੂੰ ਭੜਕਾਉਣ ਵਾਲੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿੱਤਾ ਸੀ। ਇਹ ਚਿੱਠੀ ਉਨ੍ਹਾਂ ਮੁੰਬਈ ਦੇ ਨਿਵਾਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਗੁਰਿੰਦਰ ਸਿੰਘ ਬਾਵਾ ਦੇ ਮਾਧਿਅਮ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਭੇਜੀ ਸੀ।
ਇਸ ਚਿੱਠੀ 'ਚ ਅਮਿਤਾਭ ਬੱਚਨ ਨੇ ਸਾਫ਼ ਕਿਹਾ ਸੀ ਕਿ ਉਹ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਬਾਰੇ ਸੁਫ਼ਨੇ 'ਚ ਵੀ ਨਹੀਂ ਸੋਚ ਸਕਦੇ। ਸਾਲ 1984 'ਚ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਉੱਤੇ ਹਿੰਸਾ ਭੜਕਾਉਣ ਦੇ ਲਾਏ ਜਾ ਰਹੇ ਦੋਸ਼ ਗ਼ਲਤ ਹਨ। ਇਹ ਚਿੱਠੀ ਉਸ ਵੇਲੇ ਸਾਹਮਣੇ ਆਈ ਹੈ, ਜਦੋਂ ਅਮਿਤਾਭ ਬੱਚਨ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਕਰੋੜ ਰੁਪਏ ਦਾਨ ਕੀਤੇ ਹਨ।
ਮਨਜੀਤ ਸਿੰਘ ਜੀਕੇ ਵੱਲੋਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਇੱਕ ਚਿੱਠੀ ਵੀ ਦਿੱਤੀ ਗਈ ਸੀ। ਇਸ ਵਿੱਚ ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਇਹ ਦਾਨ ਸਿੱਖ ਰਵਾਇਤਾਂ ਵਿਰੁੱਧ ਲਿਆ ਹੈ ਕਿਉਂਕਿ ਅਮਿਤਾਭ ਬੱਚਨ 'ਸਿੱਖ ਵਿਰੋਧੀ' ਹਨ।
ਅਮਿਤਾਭ ਬੱਚਨ ਨੇ ਜਜ਼ਬਾਤੀ ਰੌਂਅ 'ਚ ਆਪਣੀ ਉਸ 10 ਵਰ੍ਹੇ ਪੁਰਾਣੀ ਚਿੱਠੀ ਵਿੱਚ ਲਿਖਿਆ ਸੀ ਕਿ 1984 ਸਿੱਖ ਕਤਲੇਆਮ ਦੌਰਾਨ ਉਨ੍ਹਾਂ ਵਿਰੁੱਧ ਹਿੰਸਾ ਭੜਕਾਉਣ 'ਚ ਸ਼ਾਮਲ ਹੋਣ ਦੇ ਗ਼ਲਤ ਦੋਸ਼ ਲਾਏ ਜਾ ਰਹੇ ਹਨ। ਇਨ੍ਹਾਂ ਦੋਸ਼ਾਂ ਨੇ ਉਨ੍ਹਾਂ ਨੂੰ ਕਾਫ਼ੀ ਦੁੱਖ ਪਹੁੰਚਾਇਆ ਹੈ। ਉਹ ਇਹ ਚਿੱਠੀ ਕਾਫ਼ੀ ਦੁਖੀ ਹੋ ਕੇ ਲਿਖ ਰਹੇ ਹਨ। ਇਹ ਚਿੱਠੀ ਉਨ੍ਹਾਂ ਤਦ ਲਿਖੀ ਸੀ, ਜਦੋਂ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ 'ਚ ਇਤਿਹਾਸਕ ਖ਼ਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਪੱਤਰ ਭੇਜਿਆ ਗਿਆ ਸੀ।
ਉਨ੍ਹਾਂ ਇਹ ਸੱਦਾ ਪ੍ਰਵਾਨ ਵੀ ਕਰ ਲਿਆ ਸੀ ਤੇ ਉਹ ਉਸ ਸਮਾਰੋਹ 'ਚ ਆਉਣਾ ਵੀ ਚਾਹੁੰਦੇ ਸਨ। ਬਾਅਦ 'ਚ ਉਨ੍ਹਾਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਉਸ ਇਤਿਹਾਸਕ ਸਮਾਰੋਹ 'ਚ ਕਿਸੇ ਲਈ 'ਸ਼ਰਮਿੰਦਗੀ' ਦਾ ਕਾਰਨ ਨਹੀਂ ਬਣਨਾ ਚਾਹੁੰਦੇ ਸਨ। ਜਦੋਂ ਸਮਾਰੋਹ ਖ਼ਤਮ ਹੋ ਗਿਆ, ਤਾਂ ਉਨ੍ਹਾਂ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਸੀ।

 

Have something to say? Post your comment

 
 
 
 
 
Subscribe