ਪਟਿਆਲਾ : ਪਟਿਆਲਾ ਦੇ ਆਦਰਸ਼ ਨਗਰ 'ਚ ਇੱਕ ਪਤੀ ਨੇ ਗਲਾ ਵੱਢ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਵਲੋਂ ਨਬਜ਼ ਕੱਟ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਪਤੀ ਦੀ ਪਹਿਚਾਣ 52 ਸਾਲਾ ਸੁਰੇਸ਼ ਕੁਮਾਰ ਦੇ ਰੂਪ 'ਚ ਹੋਈ ਹੈ ਅਤੇ ਮ੍ਰਿਤਕ ਪਤਨੀ ਦੀ ਪਹਿਚਾਣ ਵੀਨਾ ਦੇ ਰੂਪ 'ਚ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਿਸ ਵਲੋਂ ਮੌਕੇ ਤੋਂ ਚਾਕੂ ਵੀ ਬਰਾਮਦ ਕੀਤਾ ਗਿਆ ਹੈ।