Friday, November 22, 2024
 

ordinances

ਕਿਸਾਨਾਂ ਦਾ ਦੇਸ਼ ਵਿਆਪੀ 'ਚੱਕਾ ਜਾਮ', ਅੱਜ ਹਾਈਵੇਅ ਰਹਿਣਗੇ ਜਾਮ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ 'ਚ 35 ਥਾਵਾਂ 'ਤੇ ਭਾਰੀ ਗਿਣਤੀ 'ਚ ਹਾਈਵੇਅ ਜਾਮ ਕੀਤੇ ਜਾਣਗੇ ਅਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾਵੇਗੀ।ਦੇਸ਼ ਭਰ ਦੀਆਂ ਕਰੀਬ 250 ਕਿਸਾਨ ਜੱਥੇਬੰਦੀਆਂ ਮਿਲ ਕੇ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰਨਗੀਆਂ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਸਭ ਵਰਗਾਂ ਦੇ ਪੰਜਾਬ ਵਾਸੀਆਂ ਦੀ ਹਮਾਇਤ ਨਾਲ 35 ਹਾਈਵੇਅ ਜਾਮ ਲਾ-ਮਿਸਾਲ ਹੋਣਗੇ ਅਤੇ 36 ਦਿਨਾਂ ਤੋਂ 65 ਥਾਂਈਂ ਚੱਲ ਰਹੇ ਅਣਮਿੱਥੇ ਸਮੇਂ ਦੇ ਧਰਨੇ ਵੀ ਬਾਕੀ ਥਾਂਵਾਂ ‘ਤੇ ਬਾਦਸਤੂਰ ਜਾਰੀ ਰਹਿਣਗੇ।

ਖੇਤੀ ਆਰਡੀਨੈਂਸਾਂ 'ਤੇ ਕਿਸਾਨਾਂ ਦੇ ਸੰਘਰਸ਼ ਨਾਲ ਡਰੀ ਭਾਜਪਾ

Subscribe