ਹਿਟਲਰ ਦੀ ਨਾਜ਼ੀ ਫੌਜ ਵਲੋਂ ਪੋਲੈਂਡ ਤੇ ਕਬਜੇ ਤੋਂ ਬਾਅਦ ਯਹੂਦੀਆਂ ਪ੍ਰਤੀ ਹਿਟਲਰ ਨੇ ਆਪਣਾ ਰਵਈਆ ਸਖ਼ਤ ਕਰ ਲਿਆ ਸੀ। ਯਹੂਦੀਆਂ ਨੂੰ ਸਜਾ ਦੇਣ ਲਈ ਸਾਰੇ ਪੋਲੈਂਡ ਵਿਚ ਜਗ੍ਹਾ-ਜਗ੍ਹਾ ਤਸ਼ੱਦਦ ਕੈੰਪ ਅਤੇ ਮੌਤ ਕੈੰਪ ਬਣਾਏ ਗਏ। ਇਨ੍ਹਾਂ ਤਸ਼ੱਦਦ ਕੈੰਪਾਂ ਵਿਚ ਯਹੂਦੀਆਂ ਨੂੰ ਜਬਰਨ ਲਿਆ ਕੇ ਓਹਨਾ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ ਅਤੇ ਮੌਤ ਦੇ ਕੈੰਪਾਂ ਵਿਚ ਓਹਨਾ ਨੂੰ ਅਜ਼ੀਬ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਦਿਤਾ ਜਾਂਦਾ ਸੀ। ਇਸ ਕੰਮ ਦਾ ਮੋਢੀ ਡਾਕਟਰ ਜੋਸੇਫ ਮੈਂਗੇਲੇ ਸੀ ਜਿਸਨੂੰ "ਮੌਤ ਦਾ ਦੇਵਤਾ" (Todesengel) ਵਜੋਂ ਵੀ ਜਾਣਿਆ ਜਾਂਦਾ ਹੈ ਇਹ ਦੂਜੇ ਵਿਸ਼ਵ ਸ਼ੁੱਧ ਦੇ ਸਮੇਂ ਇੱਕ ਜਰਮਨ ਐਸ ਐਸ ਅਧਿਕਾਰੀ (Schutzstaffel) ਅਤੇ ਡਾਕਟਰ ਸੀ।