ਫਰਾਂਸ ਦੀ ਇਕ ਚਰਚ 'ਚ ਤਿੰਨ ਲੋਕਾਂ ਦੇ ਕਤਲ ਮਾਮਲੇ 'ਚ ਸ਼ੁੱਕਰਵਾਰ ਇਕ ਹੋਰ ਸ਼ੱਕੀ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ 47 ਸਾਲ ਦਾ ਹੈ। ਦੱਸਿਆ ਗਿਆ ਕਿ ਉਹ ਨੀਸ ਦੇ ਨੋਟ੍ਰੇਡਮ ਬੇਸਿਲਿਕਾ ਚਰਚ 'ਚ ਹਮਲੇ ਤੋਂ ਇਕ ਦਿਨ ਪਹਿਲਾਂ ਹਮਲਾਵਰ ਦੇ ਸੰਪਰਕ 'ਚ ਸੀ। ਪੁਲਿਸ ਦੀ ਕਾਰਵਾਈ 'ਚ ਹਮਲਾਵਰ ਇਬਰਾਹਿਮ ਇਸਾਓਈ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ 'ਚ ਭਰਤੀ ਹੈ। ਫਰਾਂਸ ਤੇ ਟਿਊਨੀਸ਼ੀਆ ਦੀਆਂ ਅੱਤਵਾਦੀ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਬਾਅਦ ਵਧੇ ਤਣਾਅ ਦਰਮਿਆ ਦੇਸ਼ 'ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।