ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਦੇ ਹਿੱਸੇ ਵਿਚੋਂ ਮਹਾਰਾਣੀ ਦਾ ਚੰਦ ਟਿੱਕਾ ਲੰਡਨ(London) ਵਿਚ ਨੀਲਾਮ ਹੋਇਆ। ਜਿੰਦ ਕੌਰ(Jind Kaur) ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ(Maharaja Ranjit Singh) ਜੀ ਦੀ ਪਤਨੀ ਸੀ। ਗਹਿਣਿਆਂ ਨੂੰ ਬਾਅਦ ਵਿਚ ਉਸ ਦੀ ਪੋਤੀ ਰਾਜਕੁਮਾਰੀ ਬਾਂਬਾ ਸਦਰਲੈਂਡ(Bamba Sutherland) ਨੇ ਵਿਰਾਸਤ ਵਿਚ ਪ੍ਰਾਪਤ ਕੀਤਾ ਸੀ। ਰਤਨ ਨਾਲ ਭਰੇ ਚੰਦ ਟਿੱਕੇ ਨੂੰ ਇਸ ਹਫ਼ਤੇ ਬੋਨੈਹਮਸ ਇਸਲਾਮਿਕ ਅਤੇ ਭਾਰਤੀ ਕਲਾ ਵਿਕਰੀ ਵਿਚ 62,500 ਪੌਂਡ (60,34,436 ਰੁਪਏ) ਦੀ ਬੋਲੀ 'ਤੇ ਵੇਚਿਆ ਗਿਆ ਸੀ।